
ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ ਕਿਲਰ, ਜੋਕਿ ਇੱਕ ਰਿਟਾਇਰਡ ਫੌਜੀ ਸੀ, ਸੋਮਵਾਰ ਨੂੰ 12.00 ਵਜੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ। ਚੰਦੌਲੀ ਦੇ ਐਸਪੀ ਆਕਾਸ਼ ਪਟੇਲ ਨੇ ਦੱਸਿਆ ਕਿ ਪੁਲਿਸ ਦੋਸ਼ੀ ਨੂੰ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਲੈ ਕੇ ਗਈ ਸੀ, ਇਸ ਦੌਰਾਨ ਉਸਨੇ ਇੱਕ ਪੁਲਿਸ ਅਧਿਕਾਰੀ ਦੀ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਉਸਦੇ ਸਿਰ ਅਤੇ ਛਾਤੀ ਵਿੱਚ ਗੋਲੀ ਲੱਗੀ। ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਹ ਐਨਕਾਊਂਟਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਦਰਿਆਪੁਰ ਰੇਲਵੇ ਲਾਈਨ ਦੇ ਨੇੜੇ ਹੋਇਆ। ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।
ਫੌਜ ਦਾ ਸੇਵਾਮੁਕਤ ਸਾਈਕੋ ਕਿਲਰ ਗੁਰਪ੍ਰੀਤ ਸਿੰਘ (45) ਪੰਜਾਬ ਦਾ ਰਹਿਣ ਵਾਲਾ ਸੀ। ਉਸਨੇ ਚੰਦੌਲੀ ਵਿੱਚ 26 ਘੰਟਿਆਂ ਦੇ ਅੰਦਰ ਤਿੰਨ ਬੇਵਜ੍ਹਾ ਕਤਲ ਕੀਤੇ ਸਨ। ਤਿੰਨਾਂ ਅਪਰਾਧਾਂ ਦਾ ਪੈਟਰਨ ਇੱਕੋ ਜਿਹਾ ਸੀ।
ਗੁਰਪ੍ਰੀਤ ਨੇ ਪਹਿਲਾ ਕਤਲ ਐਤਵਾਰ (10 ਮਈ) ਨੂੰ ਸਵੇਰੇ 7:00 ਵਜੇ ਇੱਕ ਯਾਤਰੀ ਰੇਲਗੱਡੀ ‘ਤੇ ਕੀਤਾ। ਦੂਜਾ ਕਤਲ ਐਤਵਾਰ ਰਾਤ 2:00 ਵਜੇ ਜੰਮੂ ਤਵੀ ਐਕਸਪ੍ਰੈਸ ਟ੍ਰੇਨ ‘ਤੇ ਬਾਥਰੂਮ ਗਏ ਨੌਜਵਾਨ ਦਾ ਕੀਤਾ ਤੇ ਤੀਜਾ ਕਤਲ ਸੋਮਵਾਰ ਸਵੇਰੇ 8:30 ਵਜੇ ਕੀਤਾ। ਇਸ ਮਾਮਲੇ ਵਿੱਚ ਦੋਸ਼ੀ ਇੱਕ ਨਿੱਜੀ ਹਸਪਤਾਲ ਵਿੱਚ ਵੜ ਕੇ ਇੱਕ ਔਰਤ ਦੀ ਪੁੜਪੜੀ ‘ਤੇ ਪਿਸਟਲ ਰੱਖ ਕੇ ਗੋਲੀ ਮਾਰੀ।
ਔਰਤ ਨੂੰ ਮਾਰਨ ਤੋਂ ਬਾਅਦ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਸਨੂੰ ਫੜ ਲਿਆ, ਉਸਨੂੰ ਕੁੱਟਿਆ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕੁੱਟਮਾਰ ਨਾਲ ਗੁਰਪ੍ਰੀਤ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਇਲਾਜ ਮੁਹੱਈਆ ਕਰਵਾਇਆ। ਜਦੋਂ ਉਹ ਬੋਲਣ ਲਾਇਕ ਹੋਇਆ ਤਾਂ ਉਸ ਕੋਲੋਂ ਔਰਤ ਦੇ ਕਤਲ ਦੀ ਵਜ੍ਹਾ ਪੁੱਛਣ ‘ਤੇ ਉਸ ਨੇ ਕਿਹਾ ਕਿ ਮੈਂ ਮਨ ਦਾ ਰਾਜਾ ਹਾਂ। ਸ਼ਰਾਬ ਪੀਣ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਹਿੰਦਾ। ਘੁੰਮ-ਘੁੰਮ ਕੇ ਜੋ ਮਨ ਵਿਚ ਆਉਂਦਾ ਹੈ ਕਰਦਾ ਹਾਂ, ਇੱਕ ਨਹੀਂ ਦੋ-ਤਿੰਨ ਨੂੰ ਮਾਰ ਕੇ ਆਇਆ ਹਾਂ। ਇਹ ਜਵਾਬ ਸੁਣ ਕੇ ਪੁਲਿਸ ਹੈਰਾਨ ਹੋਗਈ। ਸਖਤੀ ਨਾਲ ਪੁੱਛਗਿੱਛ ਕਰਨ ‘ਤੇ ਉਸਨੇ ਆਪਣੇ ਸਾਰੇ ਅਪਰਾਧ ਕਬੂਲ ਕਰ ਲਏ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਛੇ ਸਾਲ ਪਹਿਲਾਂ ਫੌਜ ਤੋਂ ਸੇਵਾਮੁਕਤ ਹੋਇਆ ਸੀ। ਉਹ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤਰਹਾਤੂਚਕ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਿੱਚ ਉਸਦੇ ਪਿਤਾ ਤਰਸੇਮ ਸਿੰਘ (65), ਭਰਾ ਸਰਵਜੀਤ ਸਿੰਘ (47), ਭਰਾ ਮਨਜੀਤ ਸਿੰਘ (40), ਪਤਨੀ ਰਮਨਜੀਤ ਕੌਰ ਅਤੇ ਦੋ ਬੱਚੇ ਅਸ਼ਵਿਨ ਕੌਰ (14) ਅਤੇ ਗੁਰਸੇਵਕ ਸਿੰਘ (13) ਹਨ।
ਪੀਡੀਡੀਯੂ ਨਗਰ ਦੇ ਸੀਓ ਅਰੁਣ ਕੁਮਾਰ ਸਿੰਘ ਨੇ ਕਿਹਾ, ਗੁਰਪ੍ਰੀਤ 29 ਅਪ੍ਰੈਲ ਨੂੰ ਬਿਹਾਰ ਦੇ ਆਰਾ ਵਿੱਚ ਗਾਰਡ ਵਜੋਂ ਕੰਮ ਕਰਨ ਗਿਆ ਸੀ। ਉੱਥੇ ਕੁਝ ਦਿਨ ਕੰਮ ਕਰਨ ਤੋਂ ਬਾਅਦ, ਸ਼ਰਾਬ ਪੀਣ ਤੋਂ ਬਾਅਦ ਹੰਗਾਮਾ ਕਰਨ ਦੀ ਉਸਦੀ ਆਦਤ ਸਪੱਸ਼ਟ ਹੋ ਗਈ। ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




