Breaking NewsD5 specialNewsPunjab

Breaking | ਕੈਪਟਨ ਦੇ ਗੜ੍ਹ ‘ਚ ਫੇਰ ਫੜੀ ਨਕਲੀ ਸ਼ਰਾਬ! ਇਕ ਹੋਰ ਵੱਡਾ ਲੀਡਰ DSP ਨੇ ਚੱਕਿਆ! ਹਨੇਰੇ ‘ਚ ਘਾਲੇ-ਮਾਲੇ

ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਬਾਰ ਫਿਰ ਨਕਲੀ ਸ਼ਰਾਬ ਫੈਕਟਰੀ ਮਾਮਲੇ ਤੋਂ ਬਾਅਦ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪਟਿਆਲਾ ਪੁਲਿਸ ਵੱਲੋਂ ਬੀਤੀ ਦੇਰ ਇਕ ਹੋਰ ਨਾਜਾਇਜ਼ ਸ਼ਰਾਬ ਮਾਫੀਆ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੂੰ 20 ਦੇ ਕਰੀਬ ਕੱਚੀ ਸ਼ਰਾਬ ਦੇ ਡਰੰਮ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕੁਝ ਹੋਰ ਖਾਲੀ ਡਰੰਮ ਵੀ ਬਰਾਮਦ ਹੋਏ ਹਨ। ਇਹ ਮਾਫੀਆ ਇਕ ਟਿਊਬਵੈੱਲ ਵਾਲੇ ਕੋਠੇ ਤੋਂ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ‘ਚ ਟਿਊਬਵੈੱਲ ਮਾਲਕ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।

NEWS BULLETIN, SIDHU MOOSEWALA ਨੂੰ ਹੋਵੇਗੀ ਸਜ਼ਾ !TIK-TOK STAR NOOR ‘ਤੇ ਦਿਆਲੂ ਹੋਈ ਸਰਕਾਰ

ਇਸ ਦੀ ਪੁਸ਼ਟੀ ਕਰਦੇ ਹੋਏ ਐਸ. ਐਸ. ਪੀ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਪਾਵਰੀ ‘ਚ ਇਕ ਪਾਣੀ ਵਾਲੇ ਟਿਊਬਵੈੱਲ ਵਾਲੇ ਕੋਠੇ ‘ਚ ਨਾਜਾਇਜ਼ ਸ਼ਰਾਬ ਦਾ ਕੰਮ ਚਲਾਇਆ ਜਾਂਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰ ਕੇ ਉੱਥੋਂ ਭਾਰੀ ਮਾਤਰਾ ‘ਚ ਕੱਚੀ ਸ਼ਰਾਬ ਬਰਾਮਦ ਕੀਤੀ ਅਤੇ ਟਿਊਬਵੈੱਲ ਮਾਲਕ ਨੂੰ ਹਿਰਾਸਤ ‘ਚ ਲੈ ਲਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜੀ. ਟੀ. ਰੋਡ ਨੇੜੇ ਇਕ ਬੰਦ ਸ਼ੈਲਰ ‘ਚੋਂ ਵੀ ਪੁਲਿਸ ਨੇ ਭਾਰੀ ਮਾਤਰਾ ‘ਚ ਨਕਲੀ ਸ਼ਰਾਬ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ‘ਚ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button