Breaking NewsD5 specialNewsPunjab

ਪੰਜਾਬ ‘ਚ ਫੇਰ ਲੱਗੇ ਖਾਲਿਸਤਾਨ ਦੇ ਪੋਸਟਰ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-44 ਨੂੰ ਦਰਸਾਉਣ ਵਾਲੇ ਸਾਈਨ ਬੋਰਡ ‘ਤੇ ਇਕ ਪੋਸਟਰ ਲੱਗਾ ਹੋਇਆ ਲੋਕਾਂ ਨੂੰ ਮਿਲਿਆ ਹੈ। ਇਸ ਪੋਸਟਰ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ। ਜਿਸ ਨਾਲ ਕਿ ਸ਼ਹਿਰ ‘ਚ ਹੜਕੰਪ ਮੱਚ ਗਿਆ। ਇਸਦੀ ਸੂਚਨਾ ‘ਤੇ ਪਹੁੰਚੀ ਸੈਕਟਰ – 49 ਥਾਣਾ ਪੁਲਿਸ ਨੇ ਪੋਸਟਰ ਨੂੰ ਉਤਾਰਿਆ। ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਦੀ ਹੈ। ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਰੋਡ ਕਿਨਾਰੇ ਬਣੇ ਸੈਕਟਰ ਸਾਈਨ ਬੋਰਡ ‘ਤੇ ਖਾਲਿਸਤਾਨ ਜਿੰਦਾਬਾਦ ਦਾ ਪੋਸਟਰ ਚਿਪਕਾਇਆ ਹੋਇਆ ਹੈ।

🔴 LIVE 🔴 ਲਓ ਪੰਜਾਬ ‘ਚ ਫੇਰ ਲੱਗੇ ਖਾਲਿਸਤਾਨ ਦੇ ਪੋਸਟਰ,ਕਿਸਾਨਾਂ ਦੇ ਹੱਕ ‘ਚ ਡਟਿਆ ਨਵਜੋਤ ਸਿੱਧੂ

ਇਸਦੀ ਸੂਚਨਾ ਮਿਲਦੇ ਹੀ ਸੈਕਟਰ – 49 ਥਾਣਾ ਇੰਚਾਰਜ ਸੁਰਿੰਦਰ ਕੁਮਾਰ ਟੀਮ ਦੇ ਨਾਲ ਮੌਕੇ ‘ਤੇ ਪੁੱਜੇ ਅਤੇ ਚਿਪਕਾਏ ਗਏ ਪੋਸਟਰ ਨੂੰ ਉਤਾਰਿਆ। ਪੁਲਿਸ ਨੇ ਸੈਕਟਰ ਦੇ ਹੋਰ ਹਿੱਸਿਆਂ ‘ਚ ਅਜਿਹੇ ਪੋਸਟਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਹੋਰ ਜਗ੍ਹਾ ‘ਤੇ ਕੋਈ ਪੋਸਟਰ ਨਹੀਂ ਮਿਲਿਆ। ਪੁਲਿਸ ਨੇ ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਾ ਸ਼ੁਰੂ ਕਰ ਦਿੱਤਾ ਪਰ ਪੋਸਟਰ ਕਿਸ ਵੱਲੋਂ ਕਿਸ ਵੱਲੋਂ ਲਗਾਏ ਗਏ ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਿਸ ਨੇ ਵੀ ਇਹ ਹਰਕੱਤ ਕੀਤੀ ਹੈ , ਉਸਨੂੰ ਜ਼ਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button