IndiaPunjabTop News

Punjabi truck driver beaten up by GST officials: ਉੱਤਰ ਪ੍ਰਦੇਸ਼ ਚ ਜੀਐਸਟੀ ਅਧਿਕਾਰੀਆਂ ਨੇ ਕੁੱਟ ਕੁੱਟ ਮਾਰਿਆ ਪੰਜਾਬੀ ਟਰੱਕ ਡਰਾਈਵਰ

Punjabi truck driver beaten up by GST officials: ਉੱਤਰ ਪ੍ਰਦੇਸ਼ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਟਰੱਕ ਦੇ ਕੈਬਿਨ ਵਿੱਚ ਬੰਦ ਕਰ ਦਿੱਤਾ। ਡਰਾਈਵਰ ਨੂੰ ਤਿੰਨ ਦਿਨਾਂ ਤੱਕ ਕੈਬਿਨ ਵਿੱਚ ਬੰਦ ਰੱਖਿਆ ਗਿਆ। ਉਹ ਆਪਣੀ ਰਿਹਾਈ ਲਈ ਮਿੰਨਤਾਂ ਕਰਦਾ ਰਿਹਾ, ਪਰ ਅਧਿਕਾਰੀਆਂ ਨੇ ਉਸ ਦੀ ਇੱਕ ਨਾ ਸੁਣੀ।ਬਲਬੀਰ ਨੇ ਅਧਿਕਾਰੀਆਂ ਨੂੰ ਇੱਥੋਂ ਤੱਕ ਕਿਹਾ ਕਿ ਉਸ ਦੇ ਪੁੱਤਰ ਦੀ ਲੁਧਿਆਣਾ ਵਿੱਚ ਘਰ ਵਿੱਚ ਮੌਤ ਹੋ ਗਈ ਹੈ। ਪਰ ਇਸ ‘ਤੇ ਵੀ ਜੀਐਸਟੀ ਅਧਿਕਾਰੀਆਂ ਨੂੰ ਕੋਈ ਤਰਸ ਨਹੀਂ ਆਇਆ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਦੇ ਬਾਵਜੂਦ ਉਸ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਾ ਹੋਣ ਦਾ ਦੁੱਖ ਅਤੇ ਅਫ਼ਸਰਾਂ ਵੱਲੋਂ ਉਸ ‘ਤੇ ਦਿੱਤੇ ਗਏ ਸਰੀਰਕ ਤਸ਼ੱਦਦ ਨੂੰ ਬਰਦਾਸ਼ਤ ਨਾ ਕਰਦੇ ਹੋਏ ਕੈਬਿਨ ‘ਚ ਹੀ ਉਸ ਦੀ ਮੌਤ ਹੋ ਗਈ ।

ਨਹੀਂ ਰਹੇ Punjabi Singer Surinder Shinda || D5 Channel Punjabi

ਤੀਜੇ ਦਿਨ ਜਦੋਂ ਅਫ਼ਸਰਾਂ ਨੇ ਕੈਬਿਨ ਖੋਲ੍ਹਿਆ ਤਾਂ ਸੀਟ ‘ਤੇ ਇੱਕ ਲਾਸ਼ ਪਈ ਸੀ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਬਲਬੀਰ ਸਿੰਘ ਵਜੋਂ ਹੋਈ ਹੈ। ਡਰਾਈਵਰ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨੇ ਕਾਨਪੁਰ ਸਥਿਤ ਜੀਐਸਟੀ ਵਿਭਾਗ ਵਿੱਚ ਤਾਇਨਾਤ ਦੋ ਜੁਆਇੰਟ ਕਮਿਸ਼ਨਰਾਂ ਅਮਿਤ ਮੋਹਨ ਅਤੇ ਪਾਰਸ ਨਾਥ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮਣੀਪੁਰ ਬਾਰੇ ਬੋਲਣ ’ਤੇ ਹੀ ਹੋ ਗਈ ਕਾਰਵਾਈ, ਗਵਰਨਰ ਨੇ ਭੇਜੀ ਚਿੱਠੀ | D5 Channel Punjabi

ਜੀਐਸਟੀ ਵਿਭਾਗ ਕਾਨਪੁਰ ਦੇ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾਰੀ ਨੇ ਦੱਸਿਆ ਕਿ ਦੋ ਸੰਯੁਕਤ ਕਮਿਸ਼ਨਰਾਂ ਤੋਂ ਇਲਾਵਾ ਇਸ ਸਾਰੀ ਕਾਰਵਾਈ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੋਵਾਂ ਸੰਯੁਕਤ ਕਮਿਸ਼ਨਰਾਂ ਦੀ ਗ੍ਰਿਫ਼ਤਾਰੀ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਦੋਵੇਂ ਹੁਣ ਰੂਪੋਸ਼ ਹੋ ਗਏ ਹਨ ਅਤੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਹਨ। ਗੋਬਿੰਦ ਸਿੰਘ ਪੁੱਤਰ ਬਲਬੀਰ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button