Breaking NewsD5 specialIndiaNewsPunjab

ਨੌਜਵਾਨ ਨੇ ਸੜਕ ‘ਤੇ ਪਈ ਬਰਫ ਨਾਲ ਬਣਾ ਦਿੱਤੀ ‘ਸਨੋ ਕਾਰ’, ਤਸਵੀਰਾਂ ਵਾਇਰਲ

ਸ਼੍ਰੀਨਗਰ : ਕਸ਼ਮੀਰ ‘ਚ ਬੀਤੇ ਕਈ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਦੇ ਵਿੱਚ ਮੰਗਲਵਾਰ ਨੂੰ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ। ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਕਸ਼ਮੀਰੀ ਨੌਜਵਾਨ ਨੇ ਸੜਕ ‘ਤੇ ਪਈ ਬਰਫ ਨਾਲ ‘ਸਨੋ ਕਾਰ’ ਬਣਾ ਦਿੱਤੀ। ਬਰਫ ਦੇ ਵਿੱਚ ਖੜੀ ਇਸ ਸਨੋ ਕਾਰ ਨੂੰ ਦੇਖਕੇ ਹਰ ਕੋਈ ਇਸਦੇ ਨਾਲ ਤਸਵੀਰ ਖਿਚਾਉਂਦਾ ਦਿਖਾਈ ਦਿੱਤਾ। ਇਸ ‘ਸਨੋ ਕਾਰ’ ਨੂੰ ਬਣਾਉਣ ਵਾਲੇ ਜ਼ੁਬੈਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਬਰਫ਼ ਨਾਲ ਕੁਝ ਅਜਿਹਾ ਬਣਾਉਣ ਜਿਸਨੂੰ ਪੂਰੀ ਦੁਨੀਆ ਦੇਖੇ।

Sonia Gandhi ਨੇ ਕੈਪਟਨ ਨੂੰ ਝਾੜਿਆ! Bajwa ਦੀ ਗੱਲ ਛੱਡੋ, ਬਿਜਲੀ ਕਿਉਂ ਮਹਿੰਗੀ ਕੀਤੀ..

ਸ਼੍ਰੀਨਗਰ ਦੇ ਰਹਿਣ ਵਾਲੇ ਜ਼ੁਬੈਰ ਅਹਿਮਦ ਨੇ ਦੱਸਿਆ ਕਿ ਉਹ ਬਚਪਨ ਤੋਂ ‘ਫਾਇਨ ਆਰਟਸ’ ਦੇ ਸ਼ੌਕੀਨ ਰਹੇ ਹਨ। ਉਹ ਪਹਿਲਾਂ ਵੀ ਬਰਫ਼ ਨਾਲ ਕਈ ਤਰ੍ਹਾਂ ਦੀਆਂ ਚੀਜਾਂ ਬਣਾਇਆ ਕਰਦੇ ਸਨ ਅਤੇ ਉਨ੍ਹਾਂ ਦੇ ਦੋਸਤਾਂ ਨੇ ਇਸ ਵਿੱਚ ਉਨ੍ਹਾਂ ਦਾ ਸਾਥ ਵੀ ਦਿੱਤਾ। ਇਸ ਸ਼ੌਕ ਦੇ ਕਾਰਨ ਇਸ ਵਾਰ ਬਰਫ ‘ਚ ਉਨ੍ਹਾਂ ਨੇ ਇੱਕ ‘ਸਨੋ ਕਾਰ’ ਵੀ ਬਣਾਈ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਜੁਬੈਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦੀਆਂ ਬਣਾਈਆਂ ਚੀਜਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਸਰੋਤਾਂ ਦੀ ਅਣਹੋਂਦ ਹੈ ਨਹੀਂ ਤਾਂ ਉਹ ਬਰਫ਼ ਨਾਲ ਕਈ ਹੋਰ ਚੀਜਾਂ ਬਣਾ ਸਕਦੇ ਹਨ। ਜੁਬੈਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਰੋਤ ਉਪਲੱਬਧ ਕਰਵਾਏ ਜਾਣ ਤਾਂ ਉਹ ਬਰਫ ਨਾਲ ਤਾਜ ਮਹਿਲ ਦੀ ਕਲਾਕ੍ਰਿਤੀ ਦੀ ਉਸਾਰੀ ਵੀ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button