Breaking NewsD5 specialNewsPunjab

7 ਹਜ਼ਾਰ ਤੋਂ ਪਾਰ ਪਹੁੰਚਿਆ ਪੰਜਾਬ ‘ਚ ਕੋਰੋਨਾ ਮਰੀਜਾਂ ਦਾ ਅੰਕੜਾ, ਇੱਕ ਮਹੀਨੇ ‘ਚ ਵਧੇ 4400 ਮਰੀਜ਼

ਜਲੰਧਰ : ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਵੀਰਵਾਰ ਨੂੰ 232 ਨਵੇਂ ਮਰੀਜਾਂ ਦੇ ਨਾਲ ਦੇਸ਼ ‘ਚ ਕੋਰੋਨਾ ਦੇ ਪੌਜ਼ੀਟਿਵ ਮਰੀਜਾਂ ਦਾ ਅੰਕੜਾ 7207 ਤੱਕ ਪਹੁੰਚ ਗਿਆ ਹੈ, ਜਦੋਂ ਕਿ 6 ਹੋਰ ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹੋਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 183 ‘ਤੇ ਪਹੁੰਚ ਚੁੱਕੀ ਹੈ। ਲੁਧਿਆਣਾ ‘ਚ ਮਰੀਜਾਂ ਦੀ ਗਿਣਤੀ 1248 ਤੇ ਪਹੁੰਚ ਗਈ ਹੈ।

🔴 Vikas Dubey Encounter LIVE 🔴 ਗੈਂਗਸਟਰ ਵਿਕਾਸ ਦੂਬੇ ਦਾ ਐਨਕਾਊਂਟਰ | Kanpur | UP

ਵੀਰਵਾਰ ਨੂੰ ਵੀ ਜ਼ਿਲ੍ਹੇ ‘ਚ 54 ਕੇਸ ਨਵੇਂ ਸਾਹਮਣੇ ਆਏ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਜਲੰਧਰ ‘ਚ 38 ਮਰੀਜ਼ ਪੌਜ਼ੀਟਿਵ ਪਾਏ ਗਏ। ਵੀਰਵਾਰ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਮਰੀਜਾਂ ‘ਚ ਲੁਧਿਆਣਾ, ਜਲੰਧਰ ਅਤੇ ਸੰਗਰੂਰ ਦੇ ਕਈ ਪੁਲਿਸ ਅਤੇ ਪ੍ਰਬੰਧਕੀ ਅਧਿਕਾਰੀ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਜਲੰਧਰ ਵਿੱਚ ਇੱਕ ਡਾਕਟਰ ਦੇ ਵੀ ਕੋਰੋਨਾ ਦੀ ਚਪੇਟ ‘ਚ ਆਉਣ ਦੀ ਸੂਚਨਾ ਹੈ।

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਜਦੋਂ ਕਿ ਕੁਝ ਦਿਨ ਪਹਿਲਾਂ ਪਠਾਨਕੋਟ ਦੇ ਸਿਵਲ ਸਰਜਨ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਬੀਤੇ ਬੁੱਧਵਾਰ ਨੂੰ ਸੂਬੇ ‘ਚ 2 ਜੱਜ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ। ਜ਼ਿਕਰਯੋਗ ਹੈ ਕਿ 9 ਜੂਨ ਤੋਂ 9 ਜੁਲਾਈ ਤੱਕ ਸੂਬੇ ‘ਚ 4400 ਮਰੀਜ਼ ਵੱਧ ਚੁੱਕੇ ਹਨ। 9 ਜੂਨ ਨੂੰ ਪੰਜਾਬ ‘ਚ ਕੋਰੋਨਾ ਦੇ ਪੌਜ਼ੀਟਿਵ ਮਰੀਜਾਂ ਦੀ ਗਿਣਤੀ 2807 ਸੀ, ਜਦੋਂ ਕਿ ਵੀਰਵਾਰ (9 ਜੁਲਾ ) ਨੂੰ ਇਹ ਗਿਣਤੀ ਵਧਕੇ 7207 ਪਹੁੰਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button