Breaking NewsD5 specialNewsPunjabTop News

‘ਪੰਜਾਬ ਦੀ ਹੱਕ ਸੱਚ ਦੀ ਲੜਾਈ ਨੇਕ ਨੀਅਤ ਤੇ ਇਮਾਨਦਾਰੀ ਨਾਲ ਲੜਾਂਗੇ’

ਪਟਿਆਲਾ : ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਦੇ ਐਲਾਨ ਦੀਆਂ ਅਟਕਲਾਂ ਦਰਮਿਆਨ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਦੇ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਚੀਮਾ ਦੇ ਘਰ ਇਕ ਅਹਿਮ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਕਰੀਬ 20 ਤੋਂ ਵੱਧ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਨ ਸਭਾ ਲੜ ਚੁੱਕੇ ਆਗੂ ਸ਼ਾਮਲ ਹਨ।

Bhagwant Mann ਦੇ ਪੈਨਸ਼ਨ ਵਾਲੇ ਫੈਸਲੇ ਦਾ ਵਿਰੋਧ ਸਾਬਕਾ MLA (Kuldeep Vaid) ਦਾ ਝਲਕਿਆ ਦਰਦ| D5 Channel Punjabi

ਇਨ੍ਹਾਂ ਵਿੱਚ ਸੁਖਪਾਲ ਖਹਿਰਾ, ਸੁਨੀਲ ਦੱਤੀ, ਅਸ਼ਵਨੀ ਸੇਖੜੀ, ਬਲਵਿੰਦਰ ਧਾਰੀਵਾਲ, ਨਾਜਰ ਸਿੰਘ ਮਾਨਸ਼ਾਹੀਆ ਤੇ ਹੋਰ ਆਗੂ ਸ਼ਾਮਲ ਹੋਏ ਹਨ। ਲੰਚ ਡਿਪਲੋਮੇਸੀ ਰਾਹੀਂ ਹੋ ਰਹੀ ਇਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-ਪੰਜਾਬ ਦੀ ਹੱਕ ਸੱਚ ਦੀ ਲੜਾਈ ਨੇਕ ਨੀਅਤ ਤੇ ਇਮਾਨਦਾਰੀ ਨਾਲ ਲੜਾਂਗੇ, ਜਿੱਤੇਗਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਕੁਝ ਕਾਂਗਰਸੀ ਆਗੂਆਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਸਿੱਧੂ ਤੋਂ ਅਸਤੀਫਾ ਮੰਗ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button