Breaking NewsD5 specialEntertainmentNewsSportsTop News

6 ਮਹੀਨੇ ਦੀ ਹੋਈ ਵਾਮਿਕਾ, Virat Anushka ਨੇ ਫੈਂਨਜ਼ ਨੂੰ ਦਿਖਾਈ ਧੀ ਦੀ ਪਹਿਲੀ ਝਲਕ

ਮੁੰਬਈ : ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਅਕਸਰ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ‘ਚ ਰਹਿੰਦੇ ਹਨ। ਕਦੇ ਆਪਣੀਆਂ ਵਾਇਰਲ ਤਸਵੀਰਾਂ ਨੂੰ ਲੈ ਕੇ ਤੇ ਕਦੇ ਆਪਣੀ ਧੀ ਵਾਮਿਕਾ ਦੇ ਨਾਲ ਸਪੋਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਰਾਟ ਅਤੇ ਅਨੁਸ਼ਕਾ ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਵੀ ਚਰਚਾ ‘ਚ ਆ ਜਾਂਦੇ ਹਨ। ਹੁਣ ਹਾਲ ਹੀ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਇਹ ਕਪਲ ਆਪਣੀ ਧੀ ਦੇ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

‘ਆਪ’ ਨੇ ਕੱਢ ਲਿਆਂਦੀ ਚਿੱਟਾ ਵਿੱਕਣ ਦੀ ਵੀਡੀਓ,ਦੇਖਕੇ ਸਿਆਸੀ ਲੀਡਰ ਹੋਏ ਹੈਰਾਨ!ਖੋਲ੍ਹਤੇ ਪਾਰਟੀਆਂ ਦੇ ਕੱਚੇ ਚਿੱਠੇ!

ਅਦਾਕਾਰਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਅਤੇ ਵਿਰਾਟ ਦੇ ਜੀਵਨ ‘ਚ ਵਾਮਿਕਾ ਨੂੰ ਆਏ ਹੁਣ ਛੇ ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਫੋਟੋ ‘ਚ ਅਨੁਸ਼ਕਾ ਪਿਕਨਿਕ ਮੈਟ ‘ਤੇ ਲੇਟੀ ਹੋਈ ਨਜ਼ਰ ਆ ਰਹੀ ਹੈ ਅਤੇ ਵਾਮਿਕਾ ਉਨ੍ਹਾਂ ਦੇ ਉੱਤੇ ਆਰਾਮ ਕਰ ਰਹੀ ਹੈ। ਅਦਾਕਾਰਾ ਨੇ ਨੀਲੀ ਜੀਨ ਦੇ ਨਾਲ ਇੱਕ ਗੁਲਾਬੀ ਸ਼ਰਟ ਪਹਿਨੀ ਹੈ, ਆਪਣੀ ਧੀ ਨੂੰ ਬੱਦਲਾਂ ਵਿੱਚ ਕੁੱਝ ਦਿਖਾ ਰਹੀ ਹੈ।

ਦਿੱਲੀ ਤੋਂ ਆਈ ਵੱਡੀ ਖ਼ਸ਼ਖਬਰੀ , ਹਲਵਾਈਆਂ ਨੂੰ ਦੇ ਦਿੱਤੇ ਲੱਡੂਆਂ ਦੇ ਆਰਡਰ!

ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖਰ੍ਹੇ ਉਤਰ ਸਕਦੇ ਹਾਂ, ਜਿਸ ਦੀ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਨੰਨ੍ਹੀ ਵਾਮਿਕਾ। ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ।’ ਹਾਲਾਂਕਿ ਤਸਵੀਰਾਂ ਵਿਚ ਵਾਮਿਕਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button