Breaking NewsIndiaNews

12 ਸਾਲ ਦੇ ਬੱਚੇ ਨੇ ਡਿਜ਼ਾਇਨ ਕੀਤਾ ਅਜਿਹਾ ਜਹਾਜ਼ ਜੋ ਕਰੇਗਾ ਸਮੁੰਦਰ ਦੀ ਸਫਾਈ

ਪੁਣੇ : ਕਹਿੰਦੇ ਹਨ ਕਿ ਜਦੋਂ ਕਿਸੇ ਕੋਲ ਹੁਨਰ ਹੋਵੇ ਤਾਂ ਉਸ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ, ਬੱਸ ਉਸ ਕੰਮ ਨੂੰ ਕਰਨ ਦਾ ਜ਼ਜਬਾ ਹੋਣਾ ਚਾਹੀਦਾ ਹੈ। ਅਜਿਹਾ ਹੀ ਕਰ ਦਿਖਾਇਆ ਪੁਣੇ ਦੇ 12 ਸਾਲਾਂ ਹਾਜਿਕ ਕਾਜੀ ਨੇ। ਉਸ ਨੇ ਇੱਕ ਅਜਿਹੇ ਜਹਾਜ਼ ਦਾ ਮਾਡਲ ਤਿਆਰ ਕੀਤਾ ਹੈ ਜੋ ਸਿਰਫ ਤੈਰੇਗਾ ਹੀ ਨਹੀਂ , ਸਗੋਂ ਸਮੁੰਦਰ ਚੋਂ ਗੰਦਗੀ ਵੀ ਸਾਫ਼ ਕਰੇਗਾ। ਇਸਦੇ ਜ਼ਰੀਏ ਪਾਣੀ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਮੁੰਦਰੀ ਜੀਵ – ਜੰਤੂ ਅਤੇ ਬੂਟਿਆਂ ਨੂੰ ਬਚਾਉਣ ਵਿੱਚ ਮਦਦ ਮਿਲੇਗੀ। 12 ਸਾਲ ਦੇ ਬੱਚੇ ਦੇ ਇਸ ਆਇਡੀਏ ਦੀ ਦੁਨੀਆ ਭਰ ਵਿੱਚ ਤਾਰੀਫ ਹੋ ਰਹੀ ਹੈ।

Read Also ਗੂਗਲ ਦਾ ਨਵਾਂ ਫੀਚਰ, ਬਿਨ੍ਹਾਂ ਬੋਲੇ ਜਾਂ ਟਾਈਪ ਕੀਤੇ ਕੁਝ ਵੀ ਕਰ ਸਕੋਗੇ ਸਰਚ

ਹਾਜਿਕ ਕਾਜੀ ਨੇ ਦੱਸਿਆ , ਮੈਂ ਕੁਝ ਡਾਕੂਮੈਂਟਰੀਆਂ ਦੇਖੀਆਂ ਅਤੇ ਮਹਿਸੂਸ ਕੀਤਾ ਕਿ ਸਮੁੰਦਰ ਦੇ ਜੀਵ -ਜੰਤੂਆਂ ਤੇ ਕੂੜੇ ਦਾ ਕਿੰਨਾ ਅਸਰ ਹੁੰਦਾ ਹੈ। ਮੈਂ ਸੋਚਿਆ ਕਿ ਕੁਝ ਕਰਨਾ ਚਾਹੀਦਾ ਹੈ। ਕਾਜੀ ਨੇ ਅੱਗੇ ਦੱਸਿਆ ਕਿ ਅਸੀ ਜੋ ਮੱਛੀ ਖਾਂਦੇ ਹਾਂ, ਉਹ ਸਮੁੰਦਰ ਵਿੱਚ ਪਲਾਸਟਿਕ ਖਾ ਰਹੀ ਹੈ ਇਸ ਲਈ ਇੱਕ ਤਰ੍ਹਾਂ ਨਾਲ ਅਸੀ ਵੀ ਸਮੁੰਦਰ ਦੀ ਗੰਦਗੀ ਖਾ ਰਹੇ ਹਾਂ ਅਤੇ ਇਹ ਮਨੁੱਖੀ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਮੈਂ ਇੱਕ ਜਹਾਜ਼ ਦਾ ਡਿਜਾਇਨ ਤਿਆਰ ਕੀਤਾ, ਜੋ ਸਮੁੰਦਰ ਦੀ ਗੰਦਗੀ ਸਾਫ਼ ਕਰੇਗਾ ਅਤੇ ਜਿਸਨੂੰ ਏਰਵਿਸ ( ERVIS ) ਨਾਮ ਦਿੱਤਾ ਹੈ।

ਜਹਾਜ਼ ਦੇ ਫੰਕਸ਼ਨ ਅਤੇ ਫੀਚਰ ਦੇ ਬਾਰੇ ਵਿੱਚ ਕਾਜੀ ਦਾ ਕਹਿਣਾ ਹੈ ਕਿ ਜਹਾਜ਼ ਸੇਂਟਰੀਪੇਟਲ ਫੋਰਸ ਦਾ ਇਸਤੇਮਾਲ ਕਰਕੇ ਕੂੜੇ ਨੂੰ ਖਿੱਚ ਲਵੇਗਾ। ਇਸਦੇ ਬਾਅਦ ਇਹ ਪਾਣੀ, ਅਤੇ ਕੂੜੇ ਨੂੰ ਵੱਖ – ਵੱਖ ਕਰੇਗਾ। ਪਾਣੀ ਨੂੰ ਸਾਫ ਕਰਕੇ ਵਾਪਸ ਸਮੁੰਦਰ ਵਿੱਚ ਭੇਜ ਦਿੱਤਾ ਜਾਵੇਗਾ ਜਦੋਂ ਕਿ ਪਲਾਸਟਿਕ ਵੇਸਟ ਨੂੰ 5 ਵੱਖ – ਵੱਖ ਹਿਸੀਆਂ ਵਿੱਚ ਵੰਡਿਆ ਜਾਵੇਗਾ।

ਕਾਜੀ ਆਪਣੇ ਇਸ ਆਇਡੀਏ ਨੂੰ TedEx ਅਤੇ Ted8 ਦੇ ਜ਼ਰੀਏ ਇੰਟਰਨੈਸ਼ਨਲ ਪਲੈਟਫਾਰਮ ਵਿੱਚ ਵੀ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਦੇ ਇਸ ਆਇਡੀਏ ਦੀ ਕਈ ਇੰਟਰਨੈਸ਼ਨਲ ਸਕਾਲਰਸ ਅਤੇ ਸੰਗਠਨ ਪ੍ਰਸ਼ੰਸਾ ਕਰ ਚੁੱਕੇ ਹਨ। ਕਾਜੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੁਆਰਾ ਡਿਜਾਇਨ ਕੀਤੇ ਗਏ ਜਹਾਜ਼ ਦੇ ਬੇਸ ਨਾਲ ਇੱਕ ਮਸ਼ੀਨ ਜੁੜੀ ਹੋਵੇਗੀ ਜੋ ਸਮੁੰਦਰ ਤੋਂ ਪਲਾਸਟਿਕ ਕੂੜੇ ਨੂੰ ਖਿੱਚਕੇ ਇਸਨੂੰ ਸਾਇਜ ਦੇ ਅਨੁਸਾਰ ਵੰਡਣ ਦਾ ਕੰਮ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button