D5 Channel PunjabiInternationalNews for Punjab

ਜਾਰਜੀਆ ‘ਚ 56 ਭਾਰਤੀਆਂ ਨਾਲ਼ ਹੋਇਆ ਮਾੜਾ ਵਿਵਹਾਰ

ਅਪਰਾਧੀਆਂ ਵਾਂਗ ਠੰਢ 'ਚ ਸੜਕ 'ਤੇ ਪੰਜ ਘੰਟੇ ਬਿਠਾਈ ਰੱਖਿਆ

ਸਦਾਖਲੋ ਕ੍ਰਾਸਿੰਗ (ਜਾਰਜੀਆ): ਜਾਰਜੀਆ ਦੇਸ਼ ਦੇ ਬਾਰਡਰ ਅਧਿਕਾਰੀਆਂ ਵੱਲੋਂ ਆਰਮੀਨੀਆ ਨਾਲ਼ ਲਗਦੇ ਸਮੁੰਦਰੀ ਖੇਤਰ ‘ਚ 56 ਭਾਰਤੀ ਨਾਗਰਿਕਾਂ ਨਾਲ਼ ਮਾੜਾ ਵਿਵਹਾਰ ਕਰਨ ਦੇ ਦੋਸ਼ ਲੱਗੇ ਨੇ। ਧਰੁਵੀ ਪਟੇਲ ਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਐ ਕਿ ਆਰਮੀਨੀਆ ਤੋਂ ਜਾਰਜੀਆ ਜਾਂਦੇ ਸਮੇਂ ਸਦਾਖਲੋ ਕ੍ਰਾਸਿੰਗ ਉਤੇ ਇਹ ਘਟਨਾ ਵਾਪਰੀ ਐ। ਜਾਰਜੀਆ ਦੇ ਬਾਰਡਰ ਅਧਿਕਾਰੀਆਂ ਨੇ 56 ਭਾਰਤੀਆਂ ਨੂੰ ਪੰਜ ਘੰਟਿਆਂ ਤੱਕ ਆਪਣੀ ਹਿਰਾਸਤ ‘ਚ ਰੱਖਿਆ। ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਤੇ ਉਨ੍ਹਾਂ ਨੂੰ ਇੰਨਾ ਸਮਾਂ ਨਾ ਤਾਂ ਖਾਣਾ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਟਾਇਲਟ ਜਾਣ ਦਿੱਤਾ ਗਿਆ। ਉਨ੍ਹਾਂ ਨੂੰ ਜਾਨਵਰਾਂ ਵਾਂਗ ਠੰਢ ‘ਚ ਸੜਕ ਦੇ ਕੰਢਿਆਂ ‘ਤੇ ਬਿਠਾਇਆ ਗਿਆ ਤੇ ਅਪਰਾਧੀਆਂ ਵਾਂਗ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਤੇ ਵਿਡੀਓਜ਼ ਵੀ ਬਣਾਈਆਂ ਗਈਆਂ। ਧਰੁਵੀ ਪਟੇਲ ਦੀ ਪੋਸਟ ‘ਚ ਦੋਸ਼ ਲਾਇਆ ਗਿਐ ਕਿ ਜਾਰਜੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਸਾਰਿਆਂ ਦੇ ਵੈਧ ਈ–ਵੀਜ਼ਿਆਂ ਨੂੰ ‘ਗ਼ਲਤ’ ਕਰਾਰ ਦੇ ਦਿੱਤਾ।
(ਧਰੁਵੀ ਪਟੇਲ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਪਲੋਡ ਕੀਤੀ ਹੈ)
ਇਹ ਖ਼ਬਰ ਲਿਖੇ ਜਾਣ ਤੱਕ ਭਾਰਤੀ ਵਿਦੇਸ਼ ਮੰਤਰਾਲੇ ਦੇ ਕਿਸੇ ਅਧਿਕਾਰੀ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਏ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button