Breaking NewsInternationalNews

ਇਸ ਸਾਲ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ‘ਚ 50 ਫ਼ੀਸਦੀ ਵਾਧਾ

50% rise in Canadian citizenship ਟਾਰਾਂਟੋ : ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਨੇ ਇਸ ਸਾਲ ਵੱਡੀ ਗਿਣਤੀ ਵਿੱਚ ਪਰਮਾਨੈਂਟ ਸਿਟੀਜ਼ਨਸ਼ਿਪ ਲੈਣ ਲਈ ਕਦਮ ਵਧਾਏ ਤੇ ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 50 ਫੀਸਦੀ ਵਾਧਾ ਹੋਇਆ। ਅਕਤੂਬਰ 2018 ਤੱਕ ਪਿਛਲੇ 10 ਮਹੀਨੀਆਂ ਦੇ ਅੰਕੜਿਆਂ ਦੇ ਮੁਤਾਬਕ ਲਗਭਗ 15 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ। ਸਾਲ 2017 ਦੇ ਮੁਕਾਬਲੇ ਇਸ ਵਿਚ ਲਗਭਗ 50 ਫ਼ੀਸਦੀ ਦਾ ਵਾਧਾ ਹੈ। ਜਨਮ ਦੇ ਦੇਸ਼ ਦੇ ਤੌਰ ‘ਤੇ ਭਾਰਤ ਵਲੋਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਲਈ ਦੂਜੇ ਸਥਾਨ ‘ਤੇ ਸਭ ਤੋਂ ਜ਼ਿਆਦਾ ਅਰਜ਼ੀਆਂ ਮਿਲੀਆ।

Read Also ਕੈਨੇਡੀਅਨ ਅਤੇ ਸ਼ੇਰਾ ਨੇ ਪੰਜਾਬ ‘ਚ ਕੀਤੇ ਸਨ 8 ਕਤਲ

ਫਿਲੀਪੀਜ਼ ਇਸ ਲਿਸਟ ਵਿੱਚ ਪਹਿਲਾਂ ਨੰਬਰ ਉੱਤੇ ਹੈ ਪਰ ਅੰਤਰ ਕੁਝ ਖਾਸ ਨਹੀਂ ਹੈ। ਇਸ ਦੌਰਾਨ ( ਅਕਤੂਬਰ ਤੱਕ 10 ਮਹੀਨੇ ) 15600 ਫਿਲੀਪੀਨਜ਼ ਨਾਗਰਿਕਾਂ ਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕੀਤੀ। ਅੰਕੜਿਆਂ ਮੁਤਾਬਕ 30 ਅਕਤੂਬਰ ਤੱਕ ਪਿਛਲੇ 10 ਮਹੀਨੀਆਂ ‘ਚ 1.39 ਲੱਖ ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ। ਇਸ ਵਿੱਚ ਭਾਰਤੀਆਂ ਦੀ ਗਿਣਤੀ 11 ਫ਼ੀਸਦੀ ਰਹੀ। ਇਹ ਮੁਢਲੇ ਤੌਰ ‘ਤੇ ਮਿਲੇ ਅੰਕੜੇ ਹਨ ਅਤੇ ਫਾਈਨਲ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।

ਹਾਲਾਂਕਿ 2015 ਦੇ ਮੁਕਾਬਲੇ ਇਹ ਕਾਫ਼ੀ ਘੱਟ ਹੈ ਜਦੋਂ 28 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਸੀ। ਇਮੀਗ੍ਰੇਸ਼ਨ ਮਾਹਿਰ ਅਨੁਸਾਰ ਅਕਤੂਬਰ 2017 ਤੋਂ ਬਾਅਦ ਕੈਨੇਡੀਅਨ ਨਾਗਰਿਕਤਾ ਲਈ ਆਵੇਦਨ ਦੇਣਾ ਆਸਾਨ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਪਰਮਾਨੈਂਟ ਰੈਜ਼ੀਡੈਂਟ ਨੂੰ ਹੁਣ 5 ‘ਚੋਂ ਸਿਰਫ 3 ਸਾਲ ਤੱਕ ਕੈਨੇਡਾ ‘ਚ ਰਹਿਣਾ ਹੁੰਦਾ ਹੈ। ਨਿਜੀ ਅਖਬਾਰ ਦੇ ਦਾਅਵੇ ਅਨੁਸਾਰ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨਾਲ ਇਹ ਅੰਕੜੇ ਸਾਂਝੇ ਕੀਤੇ ਹਨ ਜਿਸਦੇ ਆਧਾਰ ਉੱਤੇ ਇਹ ਜਾਣਕਾਰੀ ਮਿਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button