Breaking NewsD5 specialInternationalNewsTop News

ਜਨਤਾ ਤੋਂ ਜ਼ਿਆਦਾ Trump ਨੂੰ ਸੀ ਆਪਣੀ ਚਿੰਤਾ, ਵਿਦਾਈ ਤੋਂ ਪਹਿਲਾ ਚੋਰੀ ਲਗਵਾਈ ਸੀ Corona Vaccine

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਹਾਈਟ ਹਾਊਸ  ਛੱਡਣ ਤੋਂ ਪਹਿਲਾ ਗੁੱਪਚੁੱਪ ਤਰੀਕੇ ਨਾਲ ਕੋਰੋਨਾ ਵੈਕਸੀਨ ਲਗਵਾਈ ਲਈ ਸੀਇੰਨਾ ਹੀ ਨਹੀਂ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ  ਨੂੰ ਵੀ ਵੈਕਸੀਨ ਦਿੱਤੀ ਗਈ ਸੀ। ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਜਨਵਰੀ ‘ਚ ਵਹਾਈਟ ਹਾਊਸ ਤੋਂ ਵਿਦਾ ਹੋਣ ਤੋਂ ਪਹਿਲਾਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੂੰ ਵੈਕਸੀਨ ਦਿੱਤੀ ਗਈ ਸੀ ਪਰ ਦੋਵਾਂ ਨੇ ਇਸ ਗੱਲ ਨੂੰ ਦੇਸ਼ ਤੋਂ ਲੁਕਾਈ ਰੱਖਿਆ।

ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ ਅਦਾਲਤ ਦੇ ਫ਼ੈਸਲੇ ਨੇ ਕਿਸਾਨਾਂ ਦੇ ਮੂੰਹ ‘ਤੇ ਲਿਆਂਦੀ ਰੌਣਕ ||

Trump ਦੀ ਹੋਈ ਸੀ ਆਲੋਚਨਾ
ਡੋਨਾਲਡ ਅਤੇ ਮੇਲਾਨਿਆ ਟਰੰਪ ਦੇ ਵੈਕਸੀਨੇਸ਼ਨ ਦੀ ਗੱਲ ਤਾਂ ਸਾਹਮਣੇ ਆ ਗਈ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਕਿਹੜਾ ਟੀਕਾ ਲਗਾਇਆ ਗਿਆ। ਇਸ ਖੁਲਾਸੇ ਤੋਂ ਬਾਅਦ ਟਰੰਪ ਇੱਕ ਵਾਰ ਫਿਰ ਤੋਂ ਵਿਰੋਧੀਆਂ  ਦੇ ਨਿਸ਼ਾਨੇ ‘ਤੇ ਆ ਗਏ ਹਨ, ਕਿਉਂਕਿ ਉਨ੍ਹਾਂ ਨੇ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੀ ਆਮ ਜਨਤਾ  ‘ਤੇ ਆਪਣੇ ਆਪ ਨੂੰ ਤਵੱਜੋ ਦਿੱਤੀ। ਦੱਸ ਦਈਏ ਕਿ ਕੋਰੋਨਾ ਨਾਲ ਨਿਬੜਨ ਨੂੰ ਲੈ ਕੇ ਡੋਨਾਲਡ ਟਰੰਪ ਦੀ ਕਾਫ਼ੀ ਆਲੋਚਨਾ ਹੋਈ ਸੀ। ਉਨ੍ਹਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਹੀ ਅਮਰੀਕਾ ਦੁਨੀਆ ‘ਚ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਦੇਸ਼ ਬਣਿਆ।

🔴LIVE|| 26 ਤੋਂ ਬਾਅਦ ਕਿਸਾਨਾਂ ਦਾ ਪਹਿਲਾਂ ਵੱਡਾ ਐਕਸ਼ਨਫੇਰ ਟੁੱਟਣਗੇ ਬੈਰੀਕੇਟ! ਦਿੱਲੀ ਬੰਦ ਕਰਨ ਦਾ ਕਰਤਾ ਐਲਾਨ!

ਆਪਣੇ ਆਪ ਨੂੰ ਦਿੱਤਾ ਕਰੈਡਿਟ
ਡੋਨਾਲਡ ਟਰੰਪ ਰਿਕਾਰਡ ਸਮੇਂ ‘ਚ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਪੂਰਾ ਕਰੈਡਿਟ ਆਪਣੇ ਆਪ ਨੂੰ ਦਿੰਦੇ ਆਏ ਹਨ।  ਉਨ੍ਹਾਂ ਨੇ ਕਈ ਮੌਕਿਆਂ ‘ਤੇ ਕਿਹਾ ਹੈ ਕਿ ਉਨ੍ਹਾਂ ਦੇ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਅਮਰੀਕਾ ਨੂੰ ਵੈਕਸੀਨ ਮਿਲ ਸਕੀ। ਵਹਾਈਟ ਹਾਊਸ ਛੱਡਣ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸਾਰਿਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ, ‘ਉਨ੍ਹਾਂ ਨੂੰ  ਇਹ ਕਦੇ ਨਾ ਭੁੱਲਣ ਦਿਓ ਕਿ ਵੈਕਸੀਨ ਡਿਵਲਪਮੈਂਟ ਦੇ ਪਿੱਛੇ ਅਸੀਂ ਹਾਂ। ਸਾਡੀ ਵਜ੍ਹਾ ਨਾਲ ਦੇਸ਼ ਨੂੰ ਇੰਨੀ ਜ਼ਲਦੀ ਵੈਕਸੀਨ ਮਿਲ ਪਾਈ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button