Breaking NewsD5 specialIndiaNewsPoliticsPunjab

SAD ਅਤੇ ‘ਆਪ’ ਨੇ ਫਿਰ ਕੀਤਾ ਹੰਗਾਮਾ, ਸਦਨ ਤੋਂ ਕੀਤਾ ਵਾਕਆਊਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਵੀ ਹੰਗਾਮੇਦਾਰ ਰਿਹਾ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ। ਵਿਰੋਧੀ ਵਿਧਾਇਕ ਸਦਨ ‘ਚ ਆ ਗਏ ਅਤੇ ਨਾਅਰੇਬਾਜੀ ਕਰਨ ਲੱਗੇ। ਉਸਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਸਦਨ ਵਿੱਚ ਮੁੱਖ‍ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਆਸੂ ਦਾ ਪੂਰਾ ਬਚਾਅ ਕੀਤਾ ਅਤੇ ਵਿਰੋਧੀਆਂ ਦੇ ਹਮਲਿਆਂ ਨੂੰ ਜਵਾਬ ਦਿੱਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ।

Big Breaking-ਮੰਤਰੀ ਆਸ਼ੂ ਮਾਮਲੇ ‘ਚ ਕੈਪਟਨ ਦੀ ਵੱਡੀ ਕਾਰਵਾਈ

ਦੱਸ ਦਈਏ ਕਿ ਸੋਮਵਾਰ ਨੂੰ ਵੀ ਵਿਰੋਧੀਆਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ‘ਤੇ ਮੁਅੱਤਲ ਡੀਐਸਪੀ ਦੁਆਰਾ ਲਗਾਏ ਗਏ ਗੰਭੀਰ ਆਰੋਪਾਂ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪ‍ਤਾ ਦੇ ਵੱਲੋਂ ਕਰਤਾਰਪੁਰ ਕਾਰੀਡੋਰ ‘ਤੇ ਦਿੱਤੇ ਬਿਆਨ ਨੂੰ ਲੈ ਕੇ ਹੰਗਾਮਾ ਕੀਤਾ ਸੀ। ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀਆਂ ਨੇ ਫਿਰ ਇਹੀ ਮਾਮਲੇ ਚੁੱਕੇ ਅਤੇ ਸਰਕਾਰ ਤੋਂ ਜਵਾਬ ਮੰਗਿਆ।ਇਸ ਤੋਂ ਬਾਅਦ ਮੁੱਖ‍ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦਾ ਬਿਆਨ ਸਹੀ ਨਹੀਂ ਹੈ।

Simarjit Bains ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ

ਪਾਕਿਸਤਾਨ ਜਿਸ ਤਰ੍ਹਾਂ ਪੰਜਾਬ ਵਿੱਚ ਗੜਬੜੀ ਫੈਲਾਉਣ ‘ਚ ਲੱਗਿਆ ਹੈ ਅਤੇ ਇੱਥੇ ਦੇ ਅਮਨ ਅਤੇ ਕਨੂੰਨ ਦੀ ਹਾਲਤ ਨੂੰ ਵਿਗਾੜਣ ਲਈ ਡਰੋਨ, ਅੱਤਵਾਦੀ, ਹਥਿਆਰ ਅਤੇ ਵਿਸ‍ਫੋਟਕ ਭੇਜਿਆ ਜਾ ਰਿਹਾ ਹੈ ਉਸ ਨਾਲ ਪੁਲਿਸ ਫੋਰਸ ਦਾ ਸਾਵਧਾਨ ਰਹਿਣਾ ਲਾਜ਼ਮੀ ਹੈ ਪਰ ਡੀਜੀਪੀ ਦਾ ਇਸ ਤਰ੍ਹਾਂ ਦਾ ਬਿਆਨ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਤੋਂ ਕਦੇ ਵੀ ਗਲਤੀ ਹੋ ਸਕਦੀ ਹੈ ਅਤੇ ਇਸ ਦੇ ਲਈ ਡੀਜੀਪੀ ਨੇ ਮਾਫੀ ਵੀ ਮੰਗ ਲਈ ਹੈ। ਅਜਿਹੇ ‘ਚ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ‘ਤੇ ਕੋਈ ਹੋਰ ਗੱਲ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਮੁੱਖਮੰਤਰੀ ਦੇ ਬਿਆਨ ਨਾਲ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button