InternationalTop News
Canada ’ਚ ਚੋਰੀਆਂ ਕਰਦੇ 12 ਭਾਰਤੀਆਂ ਸਣੇ 32 ਗ੍ਰਿਫ਼ਤਾਰ”,

ਕੈਨੇਡਾ ਪੁਲਿਸ ਵੱਲੋਂ ਹਾਰਡੇਅਰ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 32 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਥਿਤ ਚੋਰੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਹੈਮਿਲਟਨ ਪੁਲਿਸ ਨੇ ਦੱਸਿਆ ਕਿ 19 ਸਾਲ ਤੋਂ 64 ਸਾਲ ਤੱਕ ਦੀ ਉਮਰ ਵਾਲੇ ਸ਼ੱਕੀਆਂ ਵਿਰੁੱਧ ਕੁਲ 235 ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀਆਂ ਦੀ ਸ਼ਨਾਖ਼ਤ 45 ਸਾਲਾ ਰਾਜਵਿੰਦਰ ਸਿੰਘ, 31 ਸਾਲਾ ਕਰਨਬੀਰ ਸਿੰਘ, 28 ਸਾਲਾ ਸਰਤਾਜ ਸਿੰਘ, 27 ਸਾਲਾ ਲਖਵੀਰ ਸਿੰਘ, 34 ਸਾਲਾ ਅਸ਼ੀਸ਼ ਸ਼ਰਮਾ, 23 ਸਾਲਾ ਵਿਸ਼ਵਜੀਤ ਸਿੰਘ, 30 ਸਾਲ ਦੇ ਮਨਪ੍ਰੀਤ ਸਿੰਘ, 28 ਸਾਲਾ ਗੁਰਮੀਤ ਸਿੰਘ, 35 ਸਾਲਾ ਦਲਜਿੰਦਰ ਸਿੰਘ, 50 ਸਾਲਾ ਸਮੀਰ ਮਾਟੀ, 25 ਸਾਲ ਗੁਰਜੀਤ ਸਿੰਘ, 46 ਸਾਲ ਦੇ ਮਲਕੀਤ ਸਿੰਘ, 41 ਸਾਲ ਦੇ ਕਮਲਜੀਤ ਸੰਧੂ ਅਤੇ ਹੋਰਨਾਂ ਵਜੋਂ ਕੀਤੀ ਗਈ ਹੈ।ਹੈਮਿਲਟਨ ਪੁਲਿਸ ਨੇ 235 ਦੋਸ਼ ਆਇਦ ਕੀਤੇਪੁਲਿਸ ਨੇ ਦੱਸਿਆ ਕਿ ਹਾਰਡਵੇਅਰ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਵਿਚ ਅਚਨਚੇਤ ਵਾਧਾ ਹੋਣ ਮਗਰੋਂ ਪੜਤਾਲ ਆਰੰਭੀ ਗਈ ਜੋ ਚਾਰ ਮਹੀਨੇ ਤੱਕ ਚੱਲੀ ਅਤੇ ਵੱਖ ਵੱਖ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਅੱਗੇ ਕਿਹਾ ਕਿ ਚੋਰਾਂ ਦੇ ਗਿਰੋਹ ਵੱਲੋਂ ਮਹਿੰਗੇ ਔਜ਼ਾਰ ਅਤੇ ਉਸਾਰੀ ਵਾਸਤੇ ਵਰਤੀਆਂ ਜਾਂਦੀਆਂ ਚੀਜ਼ਾਂ ਚੋਰੀ ਕਰਨ ਮਗਰੋਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਸਤੇ ਭਾਅ ਵੇਚ ਦਿਤਾ ਜਾਂਦਾ। ਪੁਲਿਸ ਵੱਲੋਂ ਇਕ ਲੱਖ ਡਾਲਰ ਕੀਮਤ ਵਾਲਾ ਇਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਗਿਆ ਹੈ ਜਿਸ ਦੀ ਵਰਤੋਂ ਵਾਰਦਾਤਾਂ ਦੌਰਾਨ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




