Breaking NewsD5 specialInternationalNewsTop News

24 ਸਾਲ ਬਾਅਦ ਮਿਲਿਆ ਵਿੱਛੜਿਆ ਹੋਇਆ ਪੁੱਤਰ, 2 ਸਾਲ ਦੀ ਉਮਰ ‘ਚ ਹੋਇਆ ਸੀ ਅਗਵਾਹ

ਬੀਜਿੰਗ : ਬੱਚੇ ਮਾਪਿਆਂ ਦੀ ਜਾਨ ਹੁੰਦੇ ਹਨ। ਸੋਚੋ ਉਨ੍ਹਾਂ ਮਾਪਿਆਂ ‘ਤੇ ਕੀ ਬੀਤੀ ਹੋਵੇਗੀ, ਜਿਨ੍ਹਾਂ ਦਾ ਬੱਚਾ ਦੋ ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਛੱਡ ਗਿਆ ਹੋਵੇ। ਜਦੋਂ 24 ਸਾਲ ਬਾਅਦ ਉਹੀ ਬੱਚਾ ਇੱਕ ਨੌਜਵਾਨ ਦੀ ਸ਼ਕਲ ‘ਚ ਉਨ੍ਹਾਂ ਨੂੰ ਵਾਪਸ ਮਿਲੇ ਤਾਂ ਉਨ੍ਹਾਂ ਨੂੰ ਜੋ ਅਨੁਭਵ ਹੋਇਆ ਹੋਵੇਗਾ, ਕੀ ਉਸਨੂੰ ਸ਼ਬਦਾਂ ‘ਚ ਬਿਆਨ ਕੀਤਾ ਜਾ ਸਕਦਾ ਹੈ। ਸ਼ਾਇਦ ਨਹੀਂ।

🔴LIVE| ਨਵਜੋਤ ਸਿੱਧੂ ਬਣੇਗਾ ਕਾਂਗਰਸ ਦਾ ਪ੍ਰਧਾਨ? ਕੇਂਦਰ ਦਾ ਜਥੇਬੰਦੀਆਂ ‘ਤੇ ਨਵਾਂ ਐਕਸ਼ਨ! ਨਵੇਂ ਕਾਨੂੰਨ ਦੀ ਤਿਆਰੀ

ਅਜਿਹਾ ਹੀ ਮਾਮਲਾ ਚੀਨ ‘ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੂੰ ਆਪਣਾ ਖੋਇਆ ਹੋਇਆ ਬੱਚਾ 24 ਸਾਲ ਬਾਅਦ ਵਾਪਸ ਮਿਲਿਆ ਅਤੇ ਇਸਦੇ ਲਈ ਉਨ੍ਹਾਂ ਨੇ ਬਾਇਕ ਨਾਲ ਪੂਰੇ ਦੇਸ਼ ‘ਚ ਪੰਜ ਲੱਖ ਕਿਲੋਮੀਟਰ ਤੋਂ ਜਿਆਦਾ ਦੀਆਂ ਸਾਲਾਂ ਤੱਕ ਮਿੱਟੀ ਛਾਣੀ। ਚੀਨ ਦੇ ਸ਼ੈਨਡੋਂਗ ਸੂਬੇ ’ਚ ਰਹਿਣ ਵਾਲੇ ਗੂਓ ਗੈਂਗਟਨ ਦੇ ਬੇਟੇ ਨੂੰ ਮਾਨਵ ਤਸਕਰ ਉਨ੍ਹਾਂ ਦੇ ਘਰ ਤੋਂ ਅਗਵਾ ਕਰਕੇ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਬੇਟੇ ਦੀ ਉਮਰ ਦੋ ਸਾਲ ਸੀ।

ਚੜੂਨੀ ਦੇ ਸਸਪੈਂਡ ਹੋਣ ਤੋਂ ਬਾਅਦ ਦਿੱਤੀ ਜਥੇਬੰਦੀਆਂ ਨੂੰ ਚੇਤਾਵਨੀ! D5 Channel Punjabi

ਗੂਓ ਗੈਂਗਟਨ ਦੇ ਬੇਟੇ ਦੇ ਗਾਇਬ ਹੋਣ ਨਾਲ ਮਿਲੀ ਪ੍ਰੇਰਣਾ ’ਤੇ 2015 ’ਚ ਇਕ ਫਿਲਮ ਵੀ ਬਣਾਈ ਗਈ। ਇਸ ’ਚ ਹਾਂਗਕਾਂਗ ਦੇ ਸੁਪਰਸਟਾਰ ਐਂੜੀ ਲਾਓ ਨੇ ਅਭਿਨਵ ਕੀਤਾ। ਚੀਨ ’ਚ ਬੱਚਿਆਂ ਨੂੰ ਅਗਵਾ ਕੀਤਾ ਜਾਣਾ ਇਕ ਵੱਡੀ ਸਮੱਸਿਆ ਹੈ। ਹਰ ਸਾਲ ਹਜ਼ਾਰਾਂ ਬੱਚੇ ਗਾਇਬ ਹੋ ਜਾਂਦੇ ਹਨ। ਮੀਡੀਆ ਰਿਪੋਰਟ ਅਨੁਸਾਰ ਡੀਐੱਨਏ ਟੈਸਟਿੰਗ ਦੇ ਜ਼ਰੀਏ ਗੂਓ ਗੈਂਗਟਨ ਦੇ ਬੇਟੇ ਦੀ ਪਛਾਣ ਹੋਈ ਤੇ ਇਸ ਮਾਮਲੇ ’ਚ ਪੁਲਿਸ ਨੇ ਦੋ ਸ਼ੱਕੀ ਲੋਕਾਂ ਨੂੰ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।

🔴LIVE| ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਸੁਪਰੀਮ ਕੋਰਟ ਦਾ ਕੇਂਦਰ ਨੂੰ ਝਟਕਾ,ਮੰਗਿਆ ਜਵਾਬ,ਨਵਜੋਤ ਸਿੱਧੂ ਛੱਡੂ ਕਾਂਗਰਸ?

1997 ’ਚ ਅਗਵਾ ਹੋਇਆ ਸੀ ਬੇਟਾ
ਰਿਪੋਰਟ ਅਨੁਸਾਰ ਦੋਵੇਂ ਸ਼ੱਕੀ ਉਸ ਸਮੇਂ ਇਕ-ਦੂਜੇ ਨੂੰ ਡੇਟ ਕਰ ਰਹੇ ਸੀ। ਉਨ੍ਹਾਂ ਨੇ ਇਹ ਸੋਚ ਕੇ ਬੱਚੇ ਨੂੰ ਅਗਵਾ ਕੀਤਾ ਕਿ ਉਸ ਨੂੰ ਵੇਚ ਕੇ ਪੈਸੇ ਕਮਾਏ ਜਾਣਗੇ। ਘਰ ਤੋਂ ਬਾਹਰ ਇਕੱਲੇ ਖੇਡਦੇ ਹੋਏ ਦੋਵਾਂ ਨੇ ਇਸ ਨੂੰ ਅਗਵਾ ਕੀਤਾ ਤੇ ਫਿਰ ਉਸ ਨੂੰ ਹੈਨਾਨ ਸੂਬੇ ’ਚ ਲੈ ਕੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਵੇਚ ਦਿੱਤਾ। ਗੂਓ ਗੈਂਗਟਨ ਦਾ ਬੇਟਾ 1997 ’ਚ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਗੂਓ ਨੇ ਆਪਣੇ ਬੇਟੇ ਦੀ ਤਲਾਸ਼ ’ਚ ਮੋਟਰਬਾਈਕ ’ਤੇ 20 ਸੂਬਿਆਂ ’ਚ ਫਿਰਿਆ। ਇਸ ਦੌਰਾਨ ਕਈ ਘਟਨਾਵਾਂ ਘਟੀਆਂ, ਜਿਸ ’ਚ ਉਨ੍ਹਾਂ ਦੀ ਹੱਡੀਆਂ ਟੁੱਟ ਗਈਆਂ। ਜਦਕਿ ਉਨ੍ਹਾਂ ਦੇ ਨਾਲ ਲੁੱਟ-ਖੋਹ ਵੀ ਹੋਈ। 10 ਮੋਟਰਬਾਈਕ ਵੀ ਇਸ ਪੂਰੇ ਸਮੇਂ ’ਚ ਟੁੱਟ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button