Breaking NewsD5 specialNewsPress ReleasePunjab

ਮੁਖ਼ਤਾਰ ਅੰਸਾਰੀ ਨੂੰ ਦੋ ਸਾਲਾਂ ਤੋਂ ਪੰਜਾਬ ਵਿਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱੱਖਿਆ ਗਿਆ, ਇਸਦਾ ਜਵਾਬ ਦੇਵੇ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ

ਸਰਕਾਰ ਨੇ ਅੰਸਾਰੀ ਲਈ ਅਦਾਤਲਾਂ ਵਿਚ ਕਰੋੜਾਂ ਰੁਪਏ ਖਰਚ ਕਰ ਦਿੱਤੇ ਜਦਕਿ ਸਰਕਾਰ ਕੋਲ ਆਮ ਆਦਮੀ ਲਈ ਕੋਈ ਪੈਸਾ ਨਹੀਂ ਹੈ

ਹੁਣ ਅੰਸਾਰੀ ਨੂੰ ਕੇਵਲ ਕੈਬਨਿਟ ਰੈਂਕ ਹੀ ਦੇਣਾ ਬਾਕੀ ਰਹਿ ਗਿਆ

ਚੰਡੀਗੜ੍ਹ, 3 ਮਾਰਚ : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਦੱਸੇ ਕਿ ਉਸਨੇ ਅੰਡਰ ਵਰਲਡ ਡਾਨ ਮੁਖ਼ਤਿਆਰ ਅੰਸਾਰੀ ਨੁੰ ਪਿਛਲੇ ਦੋ ਸਾਲਾਂ ਤੋਂ ਰੋਪੜ ਦੀ ਜੇਲ੍ਹ ਵਿਚ ਸਰਕਾਰੀ ਮਹਿਮਾਨ ਬਣਾ ਕੇ ਕਿਉਂ ਰੱਖਿਆ ਹੋਇਆ ਹੈ ਤੇ ਸਰਕਾਰ ਉਸਨੂੰ ਅਣਮਨੁੱਖੀ ਅਪਰਾਧਾਂ ਲਈ ਉੱਤਰ ਪ੍ਰਦੇਸ਼ ਵਿਚ ਤੁਬਦੀਲ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਮਾਮਲੇ ਬਾਰੇ ਵਿਧਾਨ ਸਭਾ ਦੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਮੁਖ਼ਤਾਰ ਅੰਸਾਰੀ ਨੂੰ ਬਚਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਸਰਕਾਰ ਕੋਲ ਐਸ ਸੀ ਸਕਾਲਰਿਸ਼ਿਪ ਸਕੀਮ, ਸਮਾਜ ਭਲਾਈ ਸਕੀਮਾਂ ਤੇ ਪੰਜਾਬੀ ਯੂਨੀਵਰਸਿਟਂ ਦੇ ਮੁਲਾਜ਼ਮਾਂ ਵਾਸਤੇ ਕੋਈ ਪੈਸਾ ਨਹੀਂ ਹੈ ਜਦਕਿ ਪੰਜਾਬੀ ਯੂਨੀਵਰਸਿਟੀ ਦੇ ਇਕ ਮੁਲਾਜ਼ਮ ਨੇ ਤਨਖ਼ਾਹ ਨਾ ਮਿਲਣ ਕਾਰਨ ਆਤਮ ਹੱਤਿਆਰ ਕਰ ਲਈ ਹੈ। ਸ੍ਰੀ ਮਜੀਠੀਆ ਨੇ ਸਰਕਾਰ ਨੂੰ ਆਖਿਆ ਕਿ ਉਹ ਦੱਸੇ ਕਿ ਕਿਸ ਮਸਕਦ ਵਾਸਤੇ ਅੰਸਾਰੀ ਨੂੰ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅੰਸਾਰੀ ਖ਼ਤਰਨਾਕ ਅਪਰਾਧੀਆਂ ਨਾਲ ਰਲਿਆ ਹੋਇਆ ਹੈ ਤੇ ਇਸੇ ਕਾਰਨ ਉਸਦਾ ਕੇਸ ਉੱਤਰ ਪ੍ਰਦੇਸ਼ ਤਬਦੀਲ ਨਹੀਂ ਕੀਤਾ ਜਾ ਰਿਹਾ।

ਅਕਾਲੀ ਤੇ ਝਾੜੂ ਵਾਲੇ ਹੋਏ ਇਕੱਠੇ!ਫੇਰ ਚੰਡੀਗੜ੍ਹ ’ਚ ਪਾਤਾ ਗਾਹ,ਕੈਪਟਨ ਸਰਕਾਰ ਦੇ ਉੱਡੇ ਹੋਸ਼

ਉਹਨਾਂ ਕਿਹਾ ਕਿ ਮੁਖ਼ਤਾਰ ਅੰਸਾਰੀ ਨੂੰ ਉਸਦੇ ਖਿਲਾਫ ਦਰਜ ਮਾਮਲੇ ਵਿਚ ਪੰਜਾਬ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਅੰਸਾਰੀ ਦੇ ਲਿਾਫ ਹੀ ਮੁਹਾਲੀ ਪੁਲਿਸ ਥਾਣੇ ਵਿਚ 7 ਜੁਲਾਈ 2019 ਨੂੰ. ਪੁਲਿਸ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮਗਰੋਂ ਸੂਬਾ ਪੁਲਿਸ ਨੇ 8 ਜਨਫਰੀ ਨੂੰ ਉਸਦੇ ਖਿਲਾਫ ਕੇਸ ਦਰਜ ਕਰਵਾਉਣ ਲਈ ਬਿਜਲਈ ਰਫ਼ਤਾਰ ਨਾਲ ਕੰਮ ਕੀਤਾ ਤੇ ਉਸਦੇ ਖਿਲਾਫ 12 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾ ਦਿੱਤਾ ਤੇ ਉਸਨੂੰ 21 ਜਨਵਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਸਨੂੰ 22 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਅੰਸਾਰੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਤਾਂ ਸਰਕਾਰ ਨੇ ਉਸਦਾ ਪੁੱਠਾ ਗੇਅਰ ਪਾ ਦਿੱਤਾ। ਉਹਨਾਂ ਕਿਹਾ ਕਿ ਅਦਾਲਤ ਵਿਚ 60 ਦਿਨਾਂ ਲਈ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਅੰਸਾਰੀ ਨੇ ਅਗਾਉਂ ਜ਼ਮਾਨਤ ਅਪਲਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਯ ਮਗਰੋਂ ਸਰਕਾਰ ਨੇ ਅੰਡਰ ਵਰਲਡ ਦਾ ਡੋਨ ਨੂੰ ਕਦੇ ਇਕ ਤੇ ਕਦੇ ਦੂਜਾ ਬਹਾਨਾ ਬਣਾਉਂਦੇ ਹੋਏ ਵੇਖਿਆ ਤਾਂ ਜੋ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੀ ਅਦਾਲਤ ਵਿਚੋਂ ਬਾਹਰ ਨਾ ਕੱਢਿਆ ਜਾ ਸਕੇ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਸ੍ਰੀ ਮਜੀਠੀਆ ਨੇ ਕਿਹਾ ਕਿ ਅਪਰਾਧ ਕਰ ਕੇ ਪੰਜਾਬ ਤੋਂ ਉੱਤਰ ਪ੍ਰਦੇਸ਼ ਭੱਜਣ ਵਾਸਤੇ ਗੈਂਗਸਟਰਾਂ ਕੋਲ ਲੋੜੀਂਦਾ ਸਮਾਂ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਹੁਣ ਅਪਰਾਧੀ ਗਤੀਵਿਧੀਆਂ ਦਾ ਧੁਰਾ ਬਣ ਗਿਆ ਹੈ ਤੇ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਆਉਣ ਜਾਣ ਦੀ ਖੁੱਲ੍ਹੀ ਛੋਟ ਹੈ ਤੇ ਪਹਿਲਾਂ ਜੱਗੂ ਭਗਵਾਨਪੁਰੀ ਦੇ ਮਾਮਲੇ ਵਿਚ ਅਜਿਹਾ ਹੀ ਹੋਇਅ ਹੈ। ਉਹਨਾਂ ਕਿਹਾ ਕਿ ਗੈਂਗਸਟਰ ਫਿਰੌਤੀ ਦੇ ਧੱਦੇ ਚਲਾ ਰਹੇ ਹਨ ਤੇ ਕਿਸੇ ਨੂੰ ਵੀ ਜੇਲ੍ਹ ਵਿਚ ਖੁੱਲ੍ਹੀ ਛੋਟ ਦੀ ਇਜਾਜ਼ਤ ਨਹੀਂ ਹੈ ਜਿਵੇਂ ਕਿ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਸੀ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਾਲ ਹੀ ਵਿਚ ਗੈਂਗਸਟਰਾਂ ਨੇ ਫਰੀਦਕੋਟ ਦੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੀ ਹੱਤਿਆ ਕਰ ਦਿੱਤੀ ਹੈ।ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਸੁਪਰੀਮ ਕੋਰਟ ਵੀ ਬੇਨਕਾਬ ਕਰਨ ਵਿਚ ਜੁਟੀ ਹੈ ਜਦੋਂ ਉਸਨ ਡਸੋਲਿਸਟਰ ਜਨਰਲ ਨੂੰ ਪੰਜਾਬ ਸਰਕਾਰ ’ਤੇ ਅੰਡਰ ਵਰਲਡ ਦੀ ਵੀ ਸ਼ਰਮਨਾਕ ਸ਼ਮੂਲੀਅਤ ਦਾ ਖੁੱਲ੍ਹਾਸਾ ਕੀਤਾ ਹੈ।ਉਹਨਾਂ ਕਿਹਾ ਕਿ ਰਾਜ ਸਰਕਾਰ ਪੰਜਾਬੀਆਂ ਨੂੰ ਦੱਸੇ ਕਿ ਅੰਸਾਰੀ ਨੂੰ ਜੇਲ੍ਹ ਵਿਚ ਰੱਖਣ ਵਾਸਤੇ ਕਰੋੜਾਂ ਰੁਪਏ ਕਿਉਂ ਖਰਚਹ ਕੀਤੇ ਗਏ ਤੇ ਕੀ ਅਜਿਹਾ ਉਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਦੁਰਵਰਤੋਂ ਕਰਨ ਵਿਚ ਰੋਕਣ ਵਿਚ ਸਹਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button