PunjabTop News

ਤੇਜ਼ ਰਫ਼ਤਾਰ ਕਾਰ ਚਾਲਕ ਨੇ ਗੱਡੀ ਦੇ ਬੋਨਟ ਨਾਲ ਲਮਕੇ ਪੁਲਸ ਮੁਲਾਜ਼ਮ ਨੂੰ ਕਈ ਕਿਲੋਮੀਟਰ ਤੱਕ ਘੁਮਾਇਆ, ਮਾਮਲਾ ਦਰਜ

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਕਾਰ ਚਾਲਕ ਨੇ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਦੁਰਵਿਵਹਾਰ ਕੀਤਾ। ਨੌਜਵਾਨ ਨੇ ਟ੍ਰੈਫਿਕ ਪੁਲਸ ਨੂੰ ਬੋਨਟ ‘ਤੇ ਘਸੀਟਿਆ ਅਤੇ ਜ਼ੋਰਦਾਰ ਕੱਟ ਮਾਰ ਪਾਸੇ ਸੁੱਟਿਆ ਗਿਆ । ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੋਂ ਰੋਕਿਆ ਸੀ।ਇਸ ਤੋਂ ਗੁੱਸੇ ‘ਚ ਆ ਕੇ ਨੌਜਵਾਨ ਨੇ ਉਸ ਨਾਲ ਮਾੜਾ ਸਲੂਕ ਕੀਤਾ। ਘਟਨਾ ਮਾਤਾ ਰਾਣੀ ਚੌਕ ਦੀ ਹੈ। ਡਿਊਟੀ ‘ਤੇ ਮੌਜੂਦ ਟਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਘੰਟਾਘਰ ਚੌਕ ਵਾਲੇ ਪਾਸੇ ਤੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਦੇ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ।ਡਰਾਈਵਰ ਨੇ ਰੁਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ। ਅਚਾਨਕ ਹਰਦੀਪ ਕਾਰ ਦੇ ਬੋਨਟ ਦੇ ਸਾਹਮਣੇ ਆ ਗਿਆ ਤਾਂ ਨੌਜਵਾਨ ਨੇ ਕਾਰ ਤੇਜ਼ ਕਰ ਦਿੱਤੀ। ਟਰੈਫਿਕ ਪੁਲੀਸ ਨੇ ਬੋਨਟ ਫੜ ਲਿਆ। ਹਰਦੀਪ ਰੌਲਾ ਪਾਉਂਦਾ ਰਿਹਾ ਪਰ ਡਰਾਈਵਰ ਉਸ ਨੂੰ ਕਰੀਬ 1 ਕਿਲੋਮੀਟਰ ਤੱਕ ਬੋਨਟ ‘ਤੇ ਬਿਠਾ ਕੇ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਆਦਿ ਇਲਾਕਿਆਂ ‘ਚ ਲੈ ਗਿਆ। ਰਸਤੇ ਵਿੱਚ ਜ਼ੋਰਦਾਰ ਕੱਟ ਮਾਰ ਕੇ ਹਰਦੀਪ ਨੂੰ ਹੇਠਾਂ ਸੁੱਟ ਦਿੱਤਾ।ਇਸ ਘਟਨਾ ਵਿੱਚ ਹਰਦੀਪ ਦੇ ਵੀ ਕੁਝ ਸੱਟਾਂ ਲੱਗੀਆਂ ਹਨ। ਉਸ ਦੀ ਵਰਦੀ ਵੀ ਫਟ ਗਈ ਹੈ। ਮੋਬਾਈਲ ਵੀ ਟੁੱਟ ਗਿਆ। ਹਰਦੀਪ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਟ੍ਰੈਫਿਕ ਪੁਲਿਸ ਅਤੇ ਸਥਾਨਕ ਥਾਣਾ ਸਦਰ ਦੀ ਪੁਲਿਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਕਢਵਾ ਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਕਾਰ ਚਾਲਕ ਦੀ ਪਹਿਚਾਣ ਮੁਹੱਲਾ ਫਤਿਹਗੜ ਨਿਵਾਸੀ ਮੁਕਲ ਮੋਂਟੂ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਉਸ ਖ਼ਿਲਾਫ਼ ਧਾਰਾ 279, 332, 186, 353, 307, 427, 34 ਆਈ.ਪੀ.ਸੀ. ਕੰਡਕਟਰ ਦੀ ਸੀਟ ‘ਤੇ ਉਸ ਦੇ ਨਾਲ ਇਕ ਨੌਜਵਾਨ ਵੀ ਬੈਠਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button