Breaking NewsD5 specialIndiaNewsPunjab

ਗਿ. ਹਰਨਾਮ ਸਿੰਘ ਧੁੰਮਾ ਦੀ ਢੱਡਰੀਆਂਵਾਲੇ ਨੂੰ ਨਸੀਹਤ

ਹੁਸ਼ਿਆਰਪੁਰ : ਦਮਦਮੀ ਟਕਸਾਲ ਦੇ ਮੁਖੀ ਗਿ. ਹਰਨਾਮ ਸਿੰਘ ਧੁੰਮਾ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਅਕਸਰ ਸਵਾਲ ਚੁੱਕਦੇ ਆਏ ਹਨ। ਇਹ ਵਿਵਾਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਚੁੱਕਿਆ ਹੈ। ਢੱਡਰੀਆਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਵੱਲੋਂ ਬਣਾਈ ਕਮੇਟੀ ਅੱਗੇ ਵੀ ਪੇਸ਼ ਨਹੀਂ ਹੋ ਰਹੇ।

ਗਿ. ਹਰਨਾਮ ਸਿੰਘ ਧੁੰਮਾ ਦੀ ਢੱਡਰੀਆਂਵਾਲੇ ਨੂੰ ਨਸੀਹਤ | Dhumma Vs Dhadrianwala (Video)

ਬਲਕਿ ਗਿ. ਹਰਪ੍ਰੀਤ ਸਿੰਘ ਨੂੰ ਚੈਨਲ ‘ਤੇ ਆ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ‘ਤੇ ਗਿ. ਹਰਨਾਮ ਸਿੰਘ ਧੁੰਮਾ ਨੇ ਹੁਸ਼ਿਆਰਪੁਰ ‘ਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਢੱਡਰੀਆਂਵਾਲੇ ਨੂੰ ਨਸੀਹਤ ਦਿੱਤੀ ਹੈ।

‘AAP’ ਵੱਲੋਂ Navjot Sidhu ਹੋਣਗੇ ਮੁੱਖ ਮੰਤਰੀ ! (Video)

ਸਿੱਖੀ ਦੀਆਂ ਪ੍ਰੰਪਰਾਵਾਂ ਤੇ ਅਸੂਲਾਂ ਦਾ ਹਵਾਲਾ ਦੇ ਕੇ ਗਿ. ਹਰਨਾਮ ਸਿੰਘ ਦਾ ਕਹਿਣਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਾ ਚਾਹੀਦਾ ਹੈ ਪਰ ਢੱਡਰੀਆਂਵਾਲੇ ਆਪਣੇ ਸਟੈਂਡ ‘ਤੇ ਬਜ਼ਿੱਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button