Breaking NewsD5 specialIndiaNewsTop News

ਗੁਜ਼ਾਰਾ ਭੱਤੇ ਮਾਮਲੇ ‘ਚ ਸੁਪਰੀਮ ਕੋਰਟ ਨੇ ਕਹਿ ਵੱਡੀ ਗੱਲ, ਬੇਟੀਆਂ ਪਰਿਵਾਰ ’ਤੇ ਬੋਝ ਨਹੀਂ ਹੁੰਦੀਆ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗੁਜ਼ਾਰਾ ਭੱਤੇ ਨੂੰ ਲੈ ਕੇ ਅਹਿਮ ਟਿਪਣੀ ਕੀਤੀ ਹੈ।ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਬੇਟੀਆਂ ਪਰਿਵਾਰ ’ਤੇ ਬੋਝ ਨਹੀਂ ਹਨ। ਇਕ ਔਰਤ ਵੱਲੋਂ ਆਪਣੇ ਪਿਤਾ ਖ਼ਿਲਾਫ਼ ਗੁਜ਼ਾਰਾ ਭੱਤੇ ਨਾਲ ਜੁੜੀ ਇਕ ਪਟੀਸ਼ਨ ’ਤੇ ਫ਼ੈਸਲਾ ਕਰਦੇ ਹੋਏ ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਇਹ ਟਿੱਪਣੀ ਕੀਤੀ। ਬਚਾਅ ਪੱਖ ਦੇ ਮਰਦ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਔਰਤ ਇਕ ਜ਼ਿੰਮੇਵਾਰੀ ਹੈ। ਇਸ ’ਤੇ ਜਸਟਿਸ ਚੰਦਰਚੂੜ ਨੇ ਸੰਵਿਧਾਨ ਦੀ ਧਾਰਾ 14 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੇਟੀਆਂ ਇਕ ਜ਼ਿੰਮੇਵਾਰੀ ਨਹੀਂ ਹਨ। ਉਹ ਕਾਨੂੰਨ ਦੇ ਸਾਹਮਣੇ ਬਰਾਬਰੀ ਨਾਲ ਸਬੰਧਤ ਹੈ। ਨਾਲ ਹੀ ਉਨ੍ਹਾਂ ਵਕੀਲ ਨੂੰ ਧਾਰਾ 14 ਦਾ ਠੀਕ ਨਾਲ ਅਧਿਐਨ ਕਰਨ ਦੀ ਗੱਲ ਕਹੀ।

ਅੰਮ੍ਰਿਤਸਰ ਚੋਂ ਹੀ ਮਿਲਿਆ ਸ਼ੂਟਰ ਦੀਪਕ ਮੁੰਡੀ, ਜਿਸਦੀ ਸੀ ਪੁਲਿਸ ਨੂੰ ਭਾਲ | D5 Channel Punjabi

ਅਕਤੂਬਰ, 2020 ’ਚ ਬੇਟੀ ਵੱਲੋਂ ਪੇਸ਼ ਵਕੀਲ ਨੇ ਕਿਹਾ ਸੀ ਕਿ ਅਪ੍ਰੈਲ 2018 ਤੋਂ ਬਾਅਦ ਬੇਟੀ ਲਈ 8,000 ਰੁਪਏ ਪ੍ਰਤੀ ਮਹੀਨੇ ਤੇ ਪਤਨੀ ਲਈ 400 ਰੁਪਏ ਪ੍ਰਤੀ ਮਹੀਨੇ ਦੇ ਪਾਲਣ ਪੋਸ਼ਣ ਦੀ ਬਕਾਇਆ ਰਕਮ ਦਾ ਕੋਈ ਭੁਗਤਾਨ ਨਹੀਂ ਕੀਤਾ ਗਿਆ। ਤਦੋਂ ਸੁਪਰੀਮ ਕੋਰਟ ਨੇ ਉਸ ਵਿਅਕਤੀ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਪਤਨੀ ਤੇ ਬੇਟੀ ਨੂ 2.50 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਬਾਅਦ ’ਚ ਜਦੋਂ ਇਸ ਸਾਲ ਮਈ ’ਚ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਬੈਂਚ ਨੂੰ ਕਿਹਾ ਗਿਆ ਕਿ ਪਤਨੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਵਿਅਕਤੀ ਵੱਲੋਂ ਪੇਸ਼ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਨੇ ਪਾਲਣ ਪੋਸ਼ਣ ਦੀ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਹੈ ਤੇ ਨਾਲ ਹੀ ਉਸ ਨੇ ਬੈਂਕ ਸਟੇਟਮੈਂਟ ਦਾ ਹਵਾਲਾ ਦਿੱਤਾ।

ਜੰਗ ਦਾ ਮੈਦਾਨ ਬਣੀ ਜੇਲ੍ਹ, ਅੰਦਰ ਹੀ ਹੋ ਗਿਆ ਵੱਡਾ ਕਾਂਡ! D5 Channel Punjabi

ਇਸ ’ਤੇ ਕੋਰਟ ਨੇ ਮਈ ’ਚ ਰਜਿਸਟਰਾਰ (ਨਿਆਇਕ) ਨੂੰ ਅਪੀਲ ਕੀਤੀ ਸੀ ਕਿ ਰੱਖ-ਰਖਾਅ ਦੇ ਭੁਗਤਾਨ ਦੇ ਆਦੇਸ਼ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ, ਇਸ ਨਾਲ ਸਬੰਧਤ ਦੋਵੇਂ ਧਿਰਾਂ ਨੂੰ ਤੱਥਾਤਮਕ ਰਿਪੋਰਟ ਬਣਾ ਕੇ ਪੇਸ਼ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਰਿਪੋਰਟ ਅੱਠ ਹਫ਼ਤਿਆਂ ਦੇ ਅੰਦਰ ਤਿਆਰ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button