
ਇਹ ਪੰਜਾਬ ਦੀ ਜਨਤਾ ਦੇ ਦਰਦ ਚੋਂ ਨਿਕਲੇ ਹੋਏ ਸਵਾਲ ਹਨ।
ਜੇ ਬੀਜੇਪੀ ਦੇ ਲੀਡਰਾਂ ਵਿੱਚ ਰਤਾ ਵੀ ਅਣਖ ਜਾਂ ਜੁਅਰਤ ਹੈ ਤਾਂ ਉਹ ਲੋਕਤੰਤਰੀ ਤਰੀਕੇ ਨਾਲ ਪੁੱਛੇ ਜਾਣ ਵਾਲੇ ਇਹਨਾਂ ਸਵਾਲਾਂ ਦੇ ਜਵਾਬ ਜਰੂਰ ਦੇ ਕੇ ਜਾਣ।
ਜੇ ਉਹਨਾਂ ਨੇ ਇਹਨਾਂ ਸਵਾਲਾਂ ਤੋਂ ਟਾਲ ਮਟੋਲ ਕੀਤਾ ਤਾਂ ਲੋਕਾਂ ਦੇ ਤਗੜੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
1— ਪੰਜਾਬ ਦੇ ਸਾਰੇ ਬਾਰਡਰ (ਜਿੱਥੋਂ ਦੀ ਬਾਹਰੋਂ ਨਸ਼ਾ ਆਉਂਦਾ ਹੈ) ਉੱਤੇ 50 ਕਿਲੋਮੀਟਰ ਦੀ ਦੂਰੀ ਤੱਕ ਬੀਐਸਐਫ ਲੱਗੀ ਹੋਈ ਹੈ, ਜੋ ਕਿ ਬੀਜੇਪੀ ਦੀ ਕੇਂਦਰੀ ਹਕੂਮਤ ਦੀ ਫੋਰਸ ਹੈ।
ਜੇਕਰ ਬੀਜੇਪੀ ਨਸ਼ਾ ਰੋਕਣਾ ਚਾਹੁੰਦੀ ਹੈ ਤਾਂ ਫਿਰ ਉਸਦੀ ਬੀਐਸਐਫ ਦੇ ਰਾਹੀਂ ਪੰਜਾਬ ਵਿੱਚ ਕਿਉਂ ਨਸ਼ਾ ਆ ਰਿਹਾ ਹੈ?
2 — 2021 ਵਿੱਚ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ ਫੜੀ ਗਈ 3 ਹਜਾਰ ਕਿਲੋ ਵਾਲੀ ਚਿੱਟੇ ਸਮੈਕ ਦੀ ਖ਼ੇਪ ਨਾਲ ਸੰਬੰਧਿਤ ਦੋਸ਼ੀਆਂ ਦਾ ਕੀ ਬਣਿਆ।
ਕੀ ਇਹ ਤਿੰਨ ਹਜਾਰ ਕਿਲੋ ਹੀ ਸੀ ,ਜਾਂ ਦਿਖਾਈ ਹੀ ਇੰਨੀ ਸੀ?
3— ਪੰਜਾਬ ਨਾਲ ਸੰਬੰਧਿਤ ਬੀਜੇ ਪੀ ਦੇ ਸਾਰੇ ਲੀਡਰ ਪਹਿਲਾਂ ਕਾਂਗਰਸ ਸਰਕਾਰ ਵੇਲੇ, ਵੱਡੇ ਮੰਤਰੀਆਂ ਦੇ ਉੱਚ ਅਹੁਦਿਆਂ ਉਤੇ ਰਹੇ ਹਨ ।ਕੀ ਉਸ ਮੌਕੇ ਪੰਜਾਬ ਵਿੱਚ ਹੋਈ ਨਸ਼ਾ ਤਸਕਰੀ ਅਤੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਲਈ ਇਹ ਲੀਡਰ ਜਿੰਮੇਵਾਰ ਨਹੀਂ ਹਨ?
4 — ਪੰਜਾਬ ਦੇ ਕਿਸਾਨ ਜਾਂ ਸਿੱਖ ਭਾਈਚਾਰੇ ਦੇ ਲੋਕ ਜਦ ਆਪਣਾ ਦੁੱਖ- ਦਰਦ ਅਤੇ ਮਸਲੇ ਦੱਸਣ ਲਈ, ਦਿੱਲੀ ਦੀ ਰਾਜਧਾਨੀ ਚ ਜਾਂਦੇ ਹਨ ਤਾਂ ਭਾਜਪਾ ਸਰਕਾਰ ਵੱਲੋਂ ਹਰਿਆਣੇ ਦੀਆਂ ਸਰਹੱਦਾਂ ਉਤੇ ਸਖਤ ਰੋਕਾਂ ਲਾ ਕੇ ਅੱਥਰੂ ਗੈਸ ਦੇ ਗੋਲਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤਾਂ ਫਿਰ ਬੀਜੇਪੀ ਦੇ ਉਹਨਾਂ ਹੀ ਲੀਡਰਾਂ ਨੂੰ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਵਿੱਚ ਆਉਣ ਦਾ ਕੋਈ
ਇਖਲਾਕੀ ਹੱਕ ਹੈ????
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




