PunjabPunjabTop News

ਪੰਜਾਬ ਯੂਨੀਵਰਸਿਟੀ ਵਿੱਚ ਵੜੇ ਕਿਸਾਨ, ਸੈਨੇਟ ਦੇ ਮੁੱਦੇ ਤੇ ਵੱਡਾ ਪ੍ਰਦਰਸ਼ਨ ਜਾਰੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕ ਨੂੰ ਐਲਾਨ ਕਰਨ ਦੀ ਮੰਗ ‘ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਸਮਰਥਨ ਕਰਨ ਦੇ ਲਈ ਕਈ ਕਿਸਾਨ ਜਥੇਬੰਦੀਆਂ ਅੱਗੇ ਆ ਗਈਆਂ ਹਨ। ਕਿਸਾਨ ਪੰਜਾਬ ਯੂਨੀਵਰਸਿਟੀ ਵਿੱਚ ਵੜ ਗਏ ਹਨ। ਇਸ ਪੂਰੇ ਪ੍ਰਦਰਸ਼ਨ ਦਾ ਅਸਰ ਸਿਟੀ ਬਿਊਟੀਫੁੱਲ ‘ਚ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਟਰੈਟਰ ਟਰਾਲੀਆਂ ਸਣੇ ਯੂਨੀਵਰਸਿਟੀ ਅੰਦਰ ਦਾਖਲ ਹੋ ਗਏ। ਹੁਣ ਵਿਦਿਆਰਦੀਆਂ ਅਤੇ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ।ਚੰਡੀਗੜ੍ਹ ਦੇ ਐਸਐਸਪੀ ਕੰਵਰਦੀਪ ਸਿੰਘ ਨਿੱਜੀ ਤੌਰ ‘ਤੇ ਪੰਜਾਬ ਯੂਨੀਵਰਸਿਟੀ ਪਹੁੰਚੇ ਹਨ। ਉਹ ਗੇਟ ਨੰਬਰ 1 ਤੋਂ ਗੇਟ ਨੰਬਰ 2 ‘ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੇ ਨਾਲ ਡੀਐਸਪੀ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।ਇਸ ਦੇ ਨਾਲ ਹੀ ਮੁਹਾਲੀ ਦੇ ਫੇਜ਼-6 ਦੇ ਗੁਰਦੁਆਰਾ ਸਾਹਿਬ ਨੇੜੇ ਹਰਿਆਣਾ ਪੁਲਿਸ ਦੀ ਤੈਨਾਤੀ ਵੀ ਦੇਖਣ ਨੂੰ ਮਿਲੀ ਹੈ। ਹਲਾਂਕਿ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਹਰਿਆਣਾ ਪੁਲਿਸ ਪੰਜਾਬ ਦੀ ਹੱਦਬੰਦੀ ਅੰਦਰ ਕਿਉਂ ਦਾਖਲ ਹੋਈ।

ਰੋਪੜ ਰੇਂਜ ਦੇ ਡੀਆਈਜੀ ਨਾਨਕ ਸਿੰਘ ਦਾ ਇਸ ਮਾਮਲੇ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਖੇਤਰ ਵਿੱਚ ਕੋਈ ਦਾਖਲ ਹੋਇਆ ਤਾਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਕਿਸੇ ਵੀ ਹੋਰ ਪੁਲਿਸ ਦੀ ਐਂਟਰੀ ਪੰਜਾਬ ਵਿੱਚ ਨਹੀਂ ਹੋਵੇਗੀ ਅਜਿਹਾ ਹੋਇਆ ਤਾਂ ਲੀਗਰ ਐਕਸ਼ਨ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button