Breaking NewsD5 specialIndiaNewsPunjab

21 ਦਿਨ ਤੋਂ ਦੁਬਈ ਏਅਰਪੋਰਟ ‘ਤੇ ਫਸੇ ਹਨ 19 ਭਾਰਤੀ, ਵੀਜ਼ੇ ਵੀ ਹੋ ਗਏ ਰੱਦ

ਦੁਬਈ . ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਾਰਤ ‘ਚ ਲਾਕਡਾਊਨ ਜਾਰੀ ਹੈ ਅਤੇ ਸਾਰੇ ਤਰ੍ਹਾਂ ਦੀ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਰੋਕ ਲੱਗੀ ਹੋਈ ਹੈ। ਇਸ ਦੌਰਾਨ ਬੀਤੇ 21 ਦਿਨਾਂ ਤੋਂ 19 ਭਾਰਤੀ ਦੁਬਈ ਏਅਰਪੋਰਟ ‘ਤੇ ਫਸੇ ਹੋਏ ਹਨ। ਫਲਾਇਟਸ ਬੰਦ ਹੋਣ ਦੇ ਚੱਲਦਿਆਂ ਉਹ ਨਾ ਤਾਂ ਭਾਰਤ ਆ ਸਕਦੇ ਹਨ ਅਤੇ UAE ‘ਚ ਸਾਰੇ ਤਰ੍ਹਾਂ ਦੇ ਵੀਜ਼ੇ ਰੱਦ ਹੋਣ ਤੋਂ ਬਾਅਦ ਏਅਰਪੋਰਟ ਤੋਂ ਬਹਾਰ ਵੀ ਨਹੀਂ ਨਿਕਲ ਸਕਦੇ ਹਨ।

Simarjeet Bains ਦੀ ਸਕਿਓਰਿਟੀ ਵਾਪਸ ਲਈ, ਬੈਂਸ ਦਾ D5 Channel ‘ਤੇ ਪਹਿਲਾ ਬਿਆਨ

ਇਨ੍ਹਾਂ ਵਿਚੋਂ ਕੁੱਝ ਲੋਕ ਉਹ ਵੀਨ ਜੋ ਸਫ਼ਰ ਦੇ ਵਿੱਚ ਸਨ ਅਤੇ ਦੁਬਈ ਤੋਂ ਭਾਰਤ ਆਉਣ ਦੇ ਦੌਰਾਨ ਉਥੇ ਹੀ ਫਸੇ ਰਹਿ ਗਏ। ਜਾਣਕਾਰੀ ਮੁਤਾਬਕ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ 3 ਹਫ਼ਤਿਆਂ ਤੋਂ 19 ਭਾਰਤੀ ਫਸੇ ਹੋਏ ਹਨ। ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਕਰਾਇਆ ਜਾ ਚੁੱਕਿਆ ਹੈ ਅਤੇ ਇਹ ਸਾਰੇ ਨੈਗੇਟਿਵ ਵੀ ਹਨ।

Big Breaking-ਕੈਪਟਨ ਸਰਕਾਰ ਦਾ ਵੱਡਾ ਐਲਾਨ, ਪੰਜਾਬ ‘ਚ ਫ਼ਿਰ ਵਧਾਇਆ ਕਰਫ਼ਿਊ

ਹਾਲਾਂਕਿ ਇਨ੍ਹਾਂ ਨੂੰ ਵਾਪਸ ਲੈਣ ਦੇ ਸੰਦਰਭ ਵਿੱਚ ਭਾਰਤ ਦੇ ਵੱਲੋਂ ਅਜੇ ਤੱਕ ਕੋਈ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਲੋਕ ਕਈ ਦਿਨ ਤੱਕ ਤਾਂ ਏਅਰਪੋਰਟ ਦੇ ਬੈਂਚ ‘ਤੇ ਹੀ ਸੋ ਰਹੇ ਸਨ ਪਰ ਕੋਰੋਨਾ ਨੈਗੇਟਿਵ ਪਾਏ ਜਾਣ ਤੋਂ ਬਾਅਦ ਇਨ੍ਹਾਂ ਨੂੰ ਏਅਰਪੋਰਟ ਦੇ ਹੋਟਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button