Breaking NewsD5 specialEntertainmentNews

ਸੋਸ਼ਲ ਮੀਡੀਆ ‘ਤੇ ਕੰਗਣਾ ਨੇ ਪੋਸਟ ਸ਼ੇਅਰ ਕਰ ਲਿਖਿਆ – ‘‘ਸਾਰੀ ਦੁਨੀਆ ਦਾ ਸੁੱਖ ਇੱਕ ਪਾਸੇ, ਮਾਂ ਦੀ ਗੋਦ ਇੱਕ ਪਾਸੇ’’

ਮੁੰਬਈ : ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਉਹ ਰਿਲੈਕਸ ਮੂਡ ‘ਚ ਨਜ਼ਰ ਆ ਰਹੀ ਹਨ। ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਕੀਤੀ ਗਈ ਇਸ ਤਸਵੀਰ ‘ਚ ਕੰਗਣਾ ਦੀ ਮਾਂ ਉਨ੍ਹਾਂ ਦੇ ਵਾਲਾਂ ‘ਚ ਤੇਲ ਨਾਲ ਮਾਲਿਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ। ਕੰਗਣਾ ਹਾਲ ਹੀ ‘ਚ ਮਨਾਲੀ ‘ਚ ਸਥਿਤ ਆਪਣੇ ਘਰ ਗਈ ਹੈ। ਕੰਗਣਾ ਨੇ ਇਸਦੇ ਕੈਪਸ਼ਨ ‘ਚ ਲਿਖਿਆ ਹੈ, ‘‘ਸਾਰੀ ਦੁਨੀਆ ਦਾ ਸੁੱਖ ਇੱਕ ਪਾਸੇ, ਮਾਂ ਦੀ ਗੋਦ ਇੱਕ ਪਾਸੇ। ’’

ਇਸ ਤੋਂ ਪਹਿਲਾਂ ਮਦਰਸ ਡੇਅ ਦੇ ਮੌਕੇ ‘ਤੇ ਕੰਗਣਾ ਨੇ ਇੰਸਟਾਗ੍ਰਾਮ ‘ਤੇ ਆਪਣੀ ਮਾਂ ਲਈ ਇੱਕ ਖੁੱਲ੍ਹਾ ਪੱਤਰ ਲਿਖਿਆ ਸੀ। ਆਪਣੀ ਮਾਂ ਦੀ ਇੱਕ ਪੁਰਾਣੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ, ‘‘ਪਿਆਰੀ ਮਾਂ ਜਦੋਂ ਮੈਂ ਘਰ ਛੱਡਿਆ ਸੀ, ਤਾਂ ਉਂਮੀਦ ਨਹੀਂ ਕੀਤੀ ਸੀ ਦੁਨੀਆ ਇੰਨੀ ਅਚਾਨਕ ਤੋਂ ਹਨੇਰ ਹੋ ਜਾਵੇਗੀ। ਕਦੇ – ਕਦੇ ਜਦੋਂ ਘਰ ‘ਚ ਕਾਲ ਕਰਦੀ ਸੀ ਤਾਂ ਪਾਪਾ ਕਈ ਸਾਰੇ ਸਵਾਲ ਪੁੱਛਦੇ ਸਨ, ਭਰਾ – ਭੈਣਾਂ ਦੇ ਦਿਮਾਗ ‘ਚ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਸੀ, ਪਰ ਤੁਸੀਂ ਸਿਰਫ ਫਿਕਰ ‘ਚ ਇੱਕ ਹੀ ਸਵਾਲ ਕਰਦੇ ਸੀ , ਤੂੰ ਕੀ ਖਾਧਾ ਹੈ ? ਕੌਣ ਤੁਹਾਡੇ ਲਈ ਪਕਾ ਰਿਹਾ ਹੈ ? ਤੈਨੂੰ ਖਾਣਾ ਕਿੱਥੋਂ ਮਿਲਦਾ ਹੈ ? ਤੁਹਾਡੀ ਇਨ੍ਹਾਂ ਗੱਲਾਂ ਨਾਲ ਮੇਰੀਆਂ ਅੱਖਾਂ ‘ਚ ਹੰਝੂ ਆ ਜਾਂਦੇ ਸਨ।

ਨਿਰਾਸ਼ਾ ਦੇ ਉਸ ਦੌਰ ‘ਚ ਮੈਂ ਹਮੇਸ਼ਾ ਆਪਣੇ ਆਪ ਨੂੰ ਇੱਕ ਗੱਲ ਯਾਦ ਦਵਾਈ ਕਿ ਚਾਹੇ ਜੋ ਕੁੱਝ ਵੀ ਹੈ ਇੱਕ ਇਨਸਾਨ ਮੈਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ ਅਤੇ ਇਸ ਨਾਲ ਮੈਨੂੰ ਲੜਨ ਦੀ ਅਤੇ ਆਪਣੀ ਕਿਸਮਤ ਬਣਾਉਣ ਦੀ ਸ਼ਕਤੀ ਮਿਲਦੀ ਸੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਹੈਪੀ ਮਦਰਸ ਡੇਅ। ਤੁਹਾਡਾ ਛੋਟੂ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button