Breaking NewsD5 specialNewsPunjab

ਕੈਮਰੇ ‘ਚ ਕੈਦ ਹੋਈ ਮੌਤ ਦੀ ਖੇਡ, ਸੁੱਤੇ ਪਰਿਵਾਰ ‘ਤੇ ਹਮਲਾ | ਬੱਚੇ ਨਾ ਵੇਖਣ ਜਿਉਂਦੇ ਜਮਦੂਤ ਨੇ ਇਹ!

ਅੰਮ੍ਰਿਤਸਰ : ਇਹ ਵੀਡੀਓ ਦੇਖ ਕੇ ਹਰ ਕੋਈ ਕੰਬ ਜਾਵੇਗਾ। ਹਥਿਆਰਾਂ ਨਾਲ ਲੈਸ ਹੋ ਕੇ ਕਿਵੇਂ ਰਾਤ ਨੂੰ ਇਕ ਘਰ ਦੇ ਚੁਬਾਰੇ ‘ਤੇ ਚੜ੍ਹ ਕੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਇਲਜ਼ਾਮ ਕਾਂਗਰਸ ਦੇ ਮੌਜੂਦਾ ਸਰਪੰਚ ‘ਤੇ ਲੱਗ ਰਹੇ ਹਨ। ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖ਼ੁਰਦ ਦੀ ਇਹ ਵੀਡੀਓ ਪੰਜਾਬ ‘ਚ ਗੁੰਡਾਗਰਦੀ ਦੇ ਨੰਗੇ ਨਾਚ ਦੀ ਤਾਜ਼ਾ ਮਿਸਾਲ ਹੈ। ਸਰਕਾਰ ਤੇ ਪੁਲਿਸ ਸੂਬੇ ‘ਚ ਗੁੰਡਾਗਰਦੀ ‘ਤੇ ਨਕੇਲ ਕੱਸਣ ਦੇ ਦਮਗੱਜੇ ਮਾਰਦੇ ਹਨ ਪਰ ਅਸਲ ਸੱਚਾਈ ਇਹ ਹੈ।

ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

ਜੋ ਤੁਸੀਂ ਤਸਵੀਰਾਂ ‘ਚ ਦੇਖ ਰਹੇ ਹੋ ਉਹ ਦੇਰ ਰਾਤ ਕਰੀਬ 12 ਵਜੇ ਸਾਬਕਾ ਸਰਪੰਚ ਦੇ ਘਰ ‘ਤੇ ਧਾਵਾ ਬੋਲਿਆ ਗਿਆ। ਸੀਸੀਟੀਵੀ ‘ਚ ਚਾਰ ਬੰਦੇ ਨਜ਼ਰ ਆ ਰਹੇ ਹਨ ਅਸਲਾ ਲੈ ਕੇ ਸੁੱਤੇ ਪਰਿਵਾਰ ‘ਚ ਦਹਿਸ਼ਤ ਪੈਦਾ ਕੀਤੀ। ਦੂਜੇ ਪਾਸੇ ਮੌਜੂਦਾ ਸਰਪੰਚ ਕੇਵਲ ਸਿੰਘ ਦਾ ਕਹਿਣਾ ਹੈ ਕਿ ਉਸ ‘ਤੇ ਲੱਗ ਰਹੇ ਇਲਜ਼ਾਮ ਬੇਬੁਨਿਆਦ ਹਨ। ਮਾਮਲੇ ‘ਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ।

ਛੋਟਾ ਭਗਤ ਸਿੰਘ ਫੇਰ ਮਾਰ ਗਿਆ ਕਰਾਰੀ ਸੱਟ | ਪਖੰਡੀ ਬਾਬਿਆਂ ਦੀ ਲੁੱਟ | ਕਿਵੇਂ ਸੀਰੀ ਨੂੰ ਸਰਪੰਚ ਬਣਾਕੇ ਲੁੱਟਦੇ ਲੀਡਰ

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁਲਜ਼ਮ ਸੀਸੀਟੀਵੀ `ਚ ਸਾਫ਼ ਨਜ਼ਰ ਆ ਰਹੇ ਹਨ। ਕੀ ਪੁਲਿਸ ਕਿਸੇ ਸਿਆਸੀ ਦਬਾਅ ਹੇਠ ਚੱਲ ਰਹੀ ਹੈ…ਕੀ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਸਭ ਜਾਂਚ ਤੋਂ ਬਾਅਦ ਸਾਫ਼ ਹੋਵੇਗਾ, ਜੇਕਰ ਕੋਈ ਮੁਲਜ਼ਮ ਨਹੀਂ ਕਾਬੂ ਕੀਤੇ ਜਾਂਦਾ ਤਾਂ ਸ਼ੱਕ ਹੋਣਾ ਲਾਜ਼ਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button