Breaking NewsD5 specialNewsPoliticsPress ReleasePunjabTop News

2022 ਦੀਆਂ ਚੋਣਾ ’ਚ ਪੰਜਾਬ ਜਿਹੜਾ ਇਨਕਲਾਬ ਆਇਆ, ਉਸ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਨੇ ਕੀਤੀ ਸੀ: ਭਗਵੰਤ ਮਾਨ

‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ, ਲੋਕਾਂ ਤੋਂ ਮਿਲਿਆ ਜਬਰਦਸਤ ਸਮਰਥਨ

ਸੰਗਰੂਰ ਤੋਂ ਲੈ ਕੇ ਬਰਨਾਲਾ ਤੱਕ ਹਰ ਥਾਂ ਲੋਕਾਂ ਵਿੱਚ ਦਿਖਿਆ ਉਤਸ਼ਾਹ

‘ਆਪ’ ਸਰਕਾਰ ਪੰਜਾਬ ’ਚੋਂ ਖ਼ਤਮ ਕਰੇਗੀ ਭ੍ਰਿਸ਼ਟਾਚਾਰ: ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਦਿੱਤੀਆਂ ਗਰੰਟੀਆਂ ’ਤੇ ਕੰਮ ਕਰਨਾ ਸ਼ੁਰੂ ਕੀਤਾ, 1 ਜੁਲਾਈ ਤੋਂ ਪੰਜਾਬ ’ਚ ਹੋਵੇਗੀ ਬਿਜਲੀ ਮੁਫ਼ਤ: ਅਰਵਿੰਦ ਕੇਜਰੀਵਾਲ

ਸੰਗਰੂਰ ਦੇ ਲੋਕਾਂ ਨੇ ਹੀ ਇੱਥੇ ਤੱਕ ਪਹੁੰਚਾਇਆ, ਉਨ੍ਹਾਂ ਦਾ ਕਰਜ ਕਦੇ ਨਹੀਂ ਮੋੜ ਸਕਦਾ: ਭਗਵੰਤ ਮਾਨ

ਸੰਗਰੂਰ ਵਿੱਚ ਬਣਾਵਾਂਗੇ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ: ਭਗਵੰਤ ਮਾਨ

ਸੰਗਰੂਰ ਨੂੰ ਬਣਾਵਾਂਗੇ ‘ਉਦਯੋਗਿਕ ਹੱਬ’, ਪੰਜਾਬ ’ਚੋਂ ਹਟਾਵਾਂਗੇ ਬੇਰੁਜ਼ਗਾਰੀ: ਭਗਵੰਤ ਮਾਨ

ਸੰਗਰੂਰ:ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ‘ਆਪ’ ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਰੋਡ ਸ਼ੋਅ ਦਾ ਲੋਕਾਂ ਨੇ ਜਬਰਦਸਤ ਸਮਰਥਨ ਕੀਤਾ। ਰੋਡ ਸ਼ੋਅ ਦੌਰਾਨ ਸੰਗਰੂਰ ਤੋਂ ਲੈ ਕੇ ਬਰਨਾਲਾ ਤੱਕ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਦੋਵਾਂ ਆਗੂਆਂ ਦਾ ਫੁੱਲ ਵਰਸਾ ਕੇ ਥਾਂ ਥਾਂ ਸਵਾਗਤ ਕੀਤਾ।

ਮੂਸੇਵਾਲਾ ਦੇ ਕਾਤਲਾਂ ਦਾ ਘਾਤਕ ਪਲੈਨ, ਗ੍ਰਿਫ਼ਤਾਰ ਹੁੰਦੇ ਸਾਰ ਕਰਤਾ ਖ਼ੁਲਾਸਾ, ਅਸਲੇ ਨਾਲ ਭਰੀ ਫਿਰਦੇ ਸੀ ਗੱਡੀ

ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਭ੍ਰਿਸ਼ਟਾਚਾਰ ਕਰਨ ਵਾਲਾ ਆਪਣਾ ਹੋਵੇ ਜਾਂ ਪਰਾਇਆ, ਕਿਸੇ ਨੂੰ ਵੀ ਨਹੀਂ ਛੱਡਾਂਗੇ।

ਮੂਸੇਵਾਲਾ ’ਤੇ AK-47 ਚਲਾਉਣ ਵਾਲਾ ਗ੍ਰਿਫ਼ਤਾਰ, ਕੱਲੀ-ਕੱਲੀ ਗੱਲ ਦਾ ਹੋ ਗਿਆ ਖੁਲਾਸਾ, ਗੱਡੀ ਉਡਾਉਣ ਦਾ ਸੀ ਪਲੈਨ |

ਕੇਜਰੀਵਾਲ ਨੇ ਕਿਹਾ ਕਿ ਸਾਡਾ ਆਪਣਾ ਇੱਕ ਮੰਤਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ, ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਅਤੇ ਜੇਲ੍ਹ ਭੇਜ ਦਿੱਤਾ। ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀ ਵੀ ਜਾਂਚ ਕਰਵਾ ਰਹੇ ਹਾਂ, ਜਿਹੜਾ ਵੀ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਜੇਲ੍ਹ ਭੇਜਿਆ ਜਾਵੇਗਾ।

Punjab Bulletin : (20-06-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi

ਆਪਣੇ ਚੋਣਾਵੀਂ ਵਾਅਦਿਆਂ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਦਿੱਤੀਆਂ ਗਰੰਟੀਆਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਜੁਲਾਈ ਤੋਂ ਪੂਰੇ ਪੰਜਾਬ ਵਿੱਚ ਬਿਜਲੀ ਮੁਫ਼ਤ ਹੋਣ ਜਾ ਰਹੀ ਹੈ। ਬਾਕੀ ਗਰੰਟੀਆਂ ’ਤੇ ਵੀ ਕੰਮ ਚੱਲ ਰਿਹਾ। ਜਦਲੀ ਹੀ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਕੇਜਰੀਵਾਲ ਨੇ ਸੰਗਰੂਰ ਦੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਸਭਾ ’ਚ ਭਗਵੰਤ ਮਾਨ ਤੋਂ ਬਾਅਦ ਗੁਰਮੇਲ ਸਿੰਘ ਪੰਜਾਬ ਦੀ ਆਵਾਜ਼ ਚੁੱਕਣਗੇ।

Aghneepath Protest : ਲਓ ਮੋਦੀ ਨੂੰ ਲੱਗਿਆ ਵੱਡਾ ਝਟਕਾ, ਸਰਕਾਰ ਖਿਲਾਫ਼ ਖੜ੍ਹਾ ਹੋਇਆ ਅੰਦੋਲਨ | D5 Channel Punjabi

ਭਗਵੰਤ ਮਾਨ ਦਾ ਬਿਆਨ
ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਇਨਕਲਾਬੀ ਹੈ। ਸੰਗਰੂਰ ਦੇ ਲੋਕ ਬਦਲਾਅ ਕਰਨ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਹਨ। 2022 ਦੀਆਂ ਚੋਣਾ ਦੌਰਾਨ ਪੰਜਾਬ ’ਚ ਜਿਹੜਾ ਇਨਕਲਾਬ ਆਇਆ ਹੈ, ਉਸ ਦੀ ਸ਼ੁਰੂਆਤ 2014 ਵਿੱਚ ਸੰਗਰੂਰ ਦੇ ਲੋਕਾਂ ਨੇ ਹੀ ਕੀਤੀ ਸੀ। ਮਾਨ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਦੀ ਬਦੌਲਤ ਹੀ ਉਹ ਇੱਥੇ ਤੱਕ ਪੰਹੁਚੇ ਹਨ। ਸੰਗਰੂਰ ਦੇ ਲੋਕਾਂ ਦਾ ਕਰਜ਼ ਉਹ ਜੀਵਨ ਭਰ ਨਹੀਂ ਉਤਾਰ ਸਕਦੇ।

Sidhu Moosewala Murder Case : ਮੋਦੀ ਦੇ ਗੜ੍ਹ ’ਚੋਂ ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ | D5 Channel Punjabi

ਮੁੱਖ ਮੰਤਰੀ ਮਾਨ ਨੇ ਸੰਗਰੂਰ ਦੇ ਲੋਕਾਂ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸੰਗਰੂਰ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਵਾਂਗੇ ਅਤੇ ਪੰਜਾਬ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button