Breaking NewsPunjabTop News

ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੱਡੀਆਂ ਦਾ ਕੀਤਾ ਗਿਆ ਪਿੱਛਾ, CCTV ’ਚ ਕੈਦ ਹੋਈਆਂ ਤਸਵੀਰਾਂ

ਚੰਡੀਗੜ੍ਹ : 29 ਮਈ 2022 ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦਾ ਪਰਿਵਾਰ ‘ਤੇ ਉਸਦੇ ਪ੍ਰਸ਼ੰਸਕ ਹੱਲੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਨਕੀਰਤ ਔਲਖ਼ ਦੀ ਤਿੰਨ ਮੋਟਰਸਾਈਕਲ ਸਵਾਰ ਰੇਕੀ ਕਰ ਰਹੇ ਹਨ।

CM Mann ਨੇ ਠੋਕੀ ਕੇਂਦਰ ਦੀ ਮੰਜੀ, Amit Shah ਤੇ PM Modi ਰਹਿਗੇ ਦੇਖਦੇ! ਕਹਿੰਦਾ। D5 Channel Punjabi

ਦੱਸਿਆ ਜਾ ਰਿਹਾ ਹੈ ਕੀ ਮਨਕੀਰਤ ਔਲਖ ਦੀ ਰੇਕੀ ਕਰਦੀਆਂ ਗੱਡੀਆਂ ਤੇ ਇੱਕ ਬਾਈਕ ਸੀਸੀਟੀਵੀ ‘ਚ ਕੈਦ ਹੋਈਆਂ ਹਨ। ਇਸ ਵੀਦੀਓ ਵਿਚ ਬਾਈਕ ਉਤੇ ਸਵਾਰ 2 ਸ਼ੱਕੀ ਨੌਜਵਾਨਾਂ ਵੱਲੋਂ ਮਨਕੀਰਤ ਔਲਖ ਦੀ ਗੱਡੀਆਂ ਦਾ ਪਿੱਛਾ ਕੀਤਾ ਜਾਂਦਾਂ ਹੈ। ਜਦੋ ਮਨਕੀਰਤ ਔਲਖ ਦਾ ਗਨਮੈਨ ਉਨ੍ਹਾਂ ਸ਼ੱਕੀ ਨੌਜਵਾਨਾਂ ਨੂੰ ਰੋਕਣ ਲਈ ਕਹਿੰਦਾ ਹੈਂ ਤਾਂ ਉਹ ਮੋਰਟਸਾਈਕਲ ਵਾਪਸ ਭੱਜਾ ਕੇ ਲੈ ਜਾਂਦੇ ਹਨ। ਮਨਕੀਰਤ ਔਲਖ ਨੂੰ ਪਹਿਲਾ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਚ ਮਨਕੀਰਤ ਔਲਖ ਤੋਂ ਕਈ ਵਾਰ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਬਾਅਦ ਵਿੱਚ ਔਲਖ ਨੂੰ NIA ਵੱਲੋਂ ਕਲੀਨ ਚਿੱਟ ਵੀ ਮਿਲ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button