Breaking NewsD5 specialNewsPunjab

ਯੂ.ਪੀ. ਦੇ ਅੰਬੇਡਕਰ ਨਗਰ ਜ਼ਿਲ੍ਹੇ ਲਈ ਰਵਾਨਾ ਹੋਈ ਵਿਸ਼ੇਸ਼ ਰੇਲ ਗੱਡੀ ਦੇ ਸਵਾਰਾਂ ਵੱਲੋਂ ਖਾਣੇ ‘ਚ ਮਿਲੀ ਬਰਿਆਨੀ ਦੀ ਸ਼ਲਾਘਾ

-ਮੁਫ਼ਤ ਮਿਲੀ ਟਿਕਟ ਸਮੇਤ ਖਾਣੇ ਤੇ ਪੀਣ ਵਾਲੇ ਪਾਣੀ ਲਈ ਪੰਜਾਬ ਸਰਕਾਰ ਦਾ ਧੰਨਵਾਦ
-ਪਟਿਆਲਾ ਤੋਂ ਚੌਥੀ ਵਿਸ਼ੇਸ ਰੇਲ ਗੱਡੀ ‘ਚ ਘਰ ਭੇਜੇ ਯੂ.ਪੀ. ਨਿਵਾਸੀ-ਡਿਪਟੀ ਕਮਿਸ਼ਨਰ
ਪਟਿਆਲਾ : ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਉਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਲੈਕੇ ਭੇਜੀ ਗਈ ਵਿਸ਼ੇਸ਼ ਰੇਲ ਗੱਡੀ ਦੇ ਸਵਾਰ 1200 ਦੇ ਕਰੀਬ ਯਾਤਰੀਆਂ ਨੇ ਦੁਪਹਿਰ ਸਮੇਂ ਖਾਣੇ ‘ਚ ਮਿਲੀ ਬਰਿਆਨੀ, ਪੀਣ ਵਾਲੇ ਪਾਣੀ ਤੇ ਰੇਲ ਟਿਕਟ ਸਮੇਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆਓ ਭਗਤ ਦੀ ਭਰਵੀਂ ਸ਼ਲਾਘਾ ਕੀਤੀ। ਇਨ੍ਹਾਂ ਯਾਤਰੀਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਕਰਕੇ ਉਹ ਆਪਣੇ ਘਰਾਂ ਨੂੰ ਸੁਰੱਖਿਅਤ ਵਾਪਸ ਪਰਤ ਰਹੇ ਹਨ।
ਕੋਰੋਨਾਵਾਇਰਸ ਕਰਕੇ ਲਾਗੂ ਦੇਸ਼ ਵਿਆਪੀ ਲਾਕ ਡਾਊਨ ਕਰਕੇ ਹੋਰਨਾਂ ਰਾਜਾਂ ਦੇ ਵਸਨੀਕਾਂ ਨੂੰ ਆਪਣੇ ਘਰ ਵਾਪਸ ਜਾਣ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਕੀਤੇ ਪ੍ਰਬੰਧਾਂ ਤਹਿਤ ਪਟਿਆਲਾ ਰੇਲਵੇ ਸਟੇਸ਼ਨ ਤੋਂ ਅੱਜ ਚੌਥੀ ਵਿਸ਼ੇਸ਼ ਰੇਲ ਗੱਡੀ ਯੂ.ਪੀ. ਦੇ ਅੰਬੇਡਕਰ ਨਗਰ ਜ਼ਿਲ੍ਹੇ ਨੂੰ ਜਾਣ ਲਈ ਰਵਾਨਾ ਕੀਤੀ ਗਈ।
ਇਸ ਗੱਡੀ ਦੇ ਸਵਾਰਾਂ ਨੂੰ ਖਾਣੇ ਸਮੇਤ ਪੀਣ ਲਈ ਪਾਣੀ, ਛੋਟੇ ਬੱਚਿਆਂ ਲਈ ਬਿਸਕੁਟ ਅਤੇ ਦੁੱਧ ਦੇ ਪੈਕਟ ਦੇਣ ਲਈ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਯੂ.ਪੀ. ਦੇ ਅੰਬਡੇਕਰ ਨਗਰ ਜ਼ਿਲ੍ਹੇ ਦੇ 1200 ਦੇ ਕਰੀਬ ਵਸਨੀਕਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਬਿਹਾਰ ਸਮੇਤ ਹੋਰਨਾ ਰਾਜਾਂ ਦੇ ਵਸਨੀਕਾਂ ਦੀ ਘਰ ਵਾਪਸੀ ਲਈ ਵੀ ਪੰਜਾਬ ਸਰਕਾਰ ਵੱਲੋਂ ਆਪਣੇ ਖ਼ਰਚੇ ‘ਤੇ ਵਿਸ਼ੇਸ਼ ਰੇਲ ਗੱਡੀਆਂ ਭੇਜੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੇਨ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਸਮੇਤ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਡਾਟਾ ਐਂਟਰੀ ਕਰਨ ‘ਚ ਦਿਖਾਈ ਗਈ ਫੁਰਤੀ ਦੇ ਚੱਲਦਿਆਂ ਅੱਜ ਬਰਸਾਤ ਦੇ ਬਾਵਜੂਦ ਰੇਲ ਗੱਡੀ ਦੇ ਯਾਤਰੂਆਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਗੱਡੀ ਵਿੱਚ ਟਿਕਟਾਂ ਦੇ ਕੇ ਬਿਠਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਪੀਣ ਲਈ ਪਾਣੀ ਦੀਆਂ ਬੋਤਲਾਂ ਅਤੇ ਖਾਣੇ ਦੇ ਪੈਕਟ, ਜਿਸ ‘ਚ ਸਬਜ਼ੀ ਰੋਟੀ ਅਤੇ ਬਰਿਆਨੀ ਸ਼ਾਮਲ ਸੀ, ਵਰਤਾਇਆ ਗਿਆ।
ਰੇਲ ਗੱਡੀ ਵਿੱਚ ਬੈਠੇ ਯਾਤਰੂਆਂ ਨੇ ਗੱਲਬਾਤ ਕਰਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਾਕਡਾਊਨ ਖੁੱਲ੍ਹਣ ਬਾਅਦ ਪਟਿਆਲਾ ਪਰਤਣ ਦੇ ਇਛੁੱਕ ਹਨ।
ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਸੰਯੁਕਤ ਡੀ.ਐਸ.ਪੀ. ਸਥਾਨਕ ਪੁਨੀਤ ਸਿੰਘ ਚਹਿਲ, ਪੀ.ਸੀ.ਐਸ. ਜਗਨੂਰ ਸਿੰਘ ਗਰੇਵਾਲ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ, ਤਹਿਸੀਲਦਾਰ ਰਣਜੀਤ ਸਿੰਘ, ਨਾਇਬ ਤਹਿਸਲੀਦਾਰ ਪਰਮਜੀਤ ਜਿੰਦਲ, ਡਾ. ਨਿਧੀ ਸ਼ਰਮਾ ਆਹਲੂਵਾਲੀਆ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button