Breaking NewsD5 specialNewsPunjab

ਮਹਿਲਾ ਕੌਂਸਲਰ ਦੇ ਪਤੀ ਦੀ ਥੱਪੜਪਰੇਡ ? LIVE ਹੋਕੇ ਫੁੱਟ-ਫੁੱਟ ਰੋਇਆ ਦੱਸੀ ਸਾਰੀ ਕਹਾਣੀ (ਵੀਡੀਓ)

ਨਾਭਾ : ਪਹਿਲਾਂ ਤੁਸੀ ਇਹ ਤਸਵੀਰਾਂ ਦੇਖੋ ‘ਚ ਜਿਸ ‘ਚ ਇਹ ਸਖਸ ਆਪਣੇ ਵਾਰਡ ਦੀ ਸਫਾਈ ਕਰ ਰਿਹਾ ਹੈ। ਤਸਵੀਰਾਂ ਤਾਂ ਤੁਸੀ ਦੇਖ ਲਈਆਂ, ਹੁਣ ਇਸ ਸਖਸ ਦੇ ਲਾਇਵ ਹੋ ਕੇ ਰੋਣ ਦੀਆਂ ਇਹ ਤਸਵੀਰਾਂ ਵੀ ਦੇਖੋ। ਹੁਣ ਤੁਹਾਨੂੰ ਅਸੀ ਦੱਸਦੇ ਹਾਂ ਦਸਅਸਲ ਕੀ ਹੈ ਪੂਰਾ ਮਾਮਲਾ, ਤਸਵੀਰਾਂ ‘ਚ ਰੋ-ਰੋ ਕੇ ਦੁਹਾਈ ਦੇ ਰਹੇ, ਇਸ ਵਿਅਕਤੀ ਦਾ ਨਾਂ ਪੰਕਜ ਪੱਪੂ ਹੈ। ਜੋ ਕਿ ਨਾਭਾ ਸ਼ਹਿਰ ਦੇ 22 ਨੰਬਰ ਵਾਰਡ ਤੋਂ ਮਹਿਲਾ ਕੌਸਲਰ ਸੁਜਾਤਾ ਚਾਵਲਾ ਦਾ ਪਤੀ ਹੈ। ਪੰਕਜ ਪੱਪੂ ਦਾ ਇਲਜ਼ਾਮ ਹੈ ਕਿ ਉਸ ਨੇ ਬੀਤੇ ਦਿਨੀ ਆਪਣੀ ਫੇਸਬੁੱਕ ਪੋਸਟ ਪਾਈ ਸੀ, ਜਿਸ ‘ਚ ਉਸ ਨੇ ਲਿਖਿਆ ਸੀ ਪਿਛਲੇ ਸਾਲ ਮਾਤਾ ਨੈਣਾ ਦੇਵੀ ਮੰਦਰ ਦੇ ਜਾਗਰਨ ‘ਚ ਨਗਰ ਕੋਂਸਲ ਪ੍ਰਧਾਨ ਰਜਨੀਸ਼ ਸੈਂਟੀ ਵਲੋ ਵਾਅਦਾ ਕੀਤਾ ਗਿਆ ਸੀ ਕਿ ਉਹ ਨੈਣਾ ਦੇਵੀ ਮੰਦਰ ਵਾਲੀ ਗਲੀ 1 ਮਹੀਨੇ ‘ਚ ਬਣਾ ਦੇਣਗੇ ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਗਲੀ ਨਹੀਂ ਬਣੀ।

Read Also ਜਦੋਂ ਕੈਦੀ ਕੌਂਸਲਰ ਨੂੰ ਹੱਥਕੜੀਅਾਂ ਲਗਾ ਕੇ ਲਿਅਾਂਦਾ ਮੀਟਿੰਗ ‘ਚ

ਜਿਸ ਕਰਕੇ ਨਗਰ ਕੋਂਸਲ ਦੇ ਪ੍ਰਧਾਨ ਰਜਨੀਸ਼ ਸ਼ੈਂਟੀ ਨੇ ਆਪਣੇ ਸਾਥੀਆਂ ਸਮੇਤ ਦੁਕਾਨ ‘ਤੇ ਆ ਕੇ ਮੇਰੀ ਕੁੱਟ-ਮਾਰ ਕੀਤੀ ਹੈ। ਇਸ ਤੋਂ ਬਾਅਦ ਪੰਕਜ ਪੱਪੂ ਆਪਣੀ ਪਤਨੀ ਸਮੇਤ ਮੀਡੀਆ ਸਾਹਮਣੇ ਵੀ ਆਏ। ਜਦੋ ਇਸ ਸਬੰਧ ‘ਚ ਨਗਰ ਕੋਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਹਨਾ ਨੇ ਕੁੱਟਮਾਰ ਕਰਨ ਦੇ ਸਾਰੇ ਦੋਸਾ ਨੂੰ ਸਿਰੇ ਤੋ ਨਾਕਾਰਿਆ ਹੈ। ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਤੇ ਜਾਚ ਕਰਨ ਤੋ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੇ। ਇਸ ਮਾਮਲਾ ‘ਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਆਦ ਹੀ ਪਤਾ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button