Breaking NewsD5 specialNewsPoliticsPunjab

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ, ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਪਟਿਆਲਾ : ਬੀਤੀ 24 ਸਤੰਬਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ‘ਰੇਲ ਰੋਕੋ ਅੰਦੋਲਨ’ ਚਲਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪਹਿਲਾਂ ਤਾਂ ਇਹ ‘ਰੇਲ ਰੋਕੋ ਅੰਦੋਲਨ’ 26 ਸਤੰਬਰ ਤੱਕ ਸੀ ਪਰ ਕਿਸਾਨਾਂ ਵੱਲੋਂ ਇਹ ਅੰਦੋਲਨ 29 ਸਤੰਬਰ ਤੱਕ ਕਰ ਦਿੱਤਾ ਗਿਆ ਸੀ। ਭਾਵੇਂ ਕਿ ਕਿਸਾਨ ਵਿਰੋਧੀ ਬਿੱਲਾਂ ‘ਤੇ ਰਾਸ਼ਟਰਪਤੀ ਵੱਲੋਂ ਵੀ ਮੋਹਰ ਲਗਾ ਦਿੱਤੀ ਗਈ ਹੈ ਅਤੇ ਇਹ ਬਿੱਲ ਹੁਣ ਕਾਨੂੰਨ ਬਣ ਗਏ ਹਨ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਕਿਸਾਨ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹੱਟ ਰਹੀਆਂ। ਜਿਸ ਦੇ ਚੱਲਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕਿ JIO ਦੀਆਂ ਸਿਮਾਂ ਤੋੜ ਦੇਣ ਅਤੇ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਉਣ ਤਾਂ ਜੋ ਅੰਬਾਨੀ, ਅਡਾਨੀ ਵਰਗਿਆਂ ਨੂੰ ਵੱਡਾ ਘਾਟਾ ਪੈ ਸਕੇ ਕਿਉਂਕਿ ਦੇਸ਼ ਦੇ ਨੈਸ਼ਨਲ ਮੀਡੀਆ ਨੂੰ ਇਸ਼ਤਿਹਾਰ ਦੇ ਕੇ ਅੰਬਾਨੀ ਖ਼ੁਦ ਚਲਾ ਰਿਹਾ ਹੈ।

ਕਰੋਨਾ ਨਾਲ ਲੜਨ ਲਈ ਦੁਨੀਆਂ ਦੇ ਸਾਰੇ ਲੋਕਾਂ ਨੂੰ ਹੋਣਾ ਪਵੇਗਾ ਇਕੱਠੇ!

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਚੈਨਲਾਂ ਦੇ ਨਾਂ ਵੀ ਦੱਸੇ ਜਾਣਗੇ ਜੋ ਕਿ ਅੰਬਾਨੀ ਚਲਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਗੀਤਕਾਰਾਂ ਅਤੇ ਦੇਸ਼ ਦੇ ਬਾਲੀਵੁੱਡ ਸਿਤਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਰੈਂਡਡ ਕੱਪੜੇ ਨਾ ਪਾਉਣ ਤੇ ਹਿੰਦੁਸਤਾਨ ਦੇ ਕੱਪੜੇ ਹੀ ਪਾਉਣ।

https://www.youtube.com/watch?v=CYc0sZwB3lA

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button