Breaking NewsD5 specialNewsSports

ਕੋਰੋਨਾ ਦੇ ਖਿਲਾਫ ਜੰਗ ‘ਚ ਸ਼ਾਮਿਲ ਹੋਈ ਵਿਰਾਟ ਕੋਹਲੀ ਦੀ RCB, ਖਾਸ ਜਰਸੀ ਦੇ ਨਾਲ ਕਰੇਗੀ ਵਾਇਰਸ ਨੂੰ ਸਲਾਮ

ਨਵੀਂ ਦਿੱਲੀ :  ਰਾਇਲ ਚੈਲੇਂਜਰਸ ਬੈਂਗਲੁਰੂ (Royal Challengers Bangalore) ਦੀ ਟੀਮ ਆਈਪੀਐਲ ਦੀ ਇਕਲੌਤੀ ਟੀਮ ਹੈ ਜੋ ਹਰ ਸੀਜਨ ‘ਚ ਦੋ ਅਲੱਗ – ਅਲੱਗ ਜਰਸੀਆਂ ‘ਚ ਉਤਰਦੀ ਹੈ। ਵਿਰਾਟ ਕੋਹਲੀ (Virat Kohli) ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਹਰੇ ਰੰਗ ਦੀ ਖਾਸ ਜਰਸੀ ਪਹਿਨਕੇ ਹਰ ਆਈਪੀਐਲ ਵਿੱਚ ਇੱਕ ਮੁਕਾਬਲਾ ਖੇਡਦੀ ਆਈ ਹੈ। ਇਸ ਵਾਰ ਦੇਸ਼ ‘ਚ ਕੋਰੋਨਾ ਦੇ ਕਾਰਨ ਮਚੀ ਹਾਹਾਕਾਰ ਦੇ ‘ਚ ਆਰਸੀਬੀ ( RCB ) ਨੇ ਇੱਕ ਵਾਰ ਫਿਰ ਆਪਣੀ ਜਰਸੀ ਦੀ ਮਦਦ ਨਾਲ ਲੋਕਾਂ ਨੂੰ ਜਾਗਰੂਕ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਕੈਪੀਟਲਜ਼, ਰਾਜਸਥਾਨ ਰਾਇਲਜ਼, ਪੰਜਾਬ ਕਿੰਗਸ ਜਿਹੀਆਂ ਟੀਮਾਂ ਨੇ ਪੈਸਿਆਂ ਨਾਲ ਮਦਦ ਕੀਤੀ ਹੈ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਵੀ ਇਸਦੇ ਲਈ ਸਾਹਮਣੇ ਆਈ ਹੈ। ਹਰ ਸਾਲ ਇਕ ਮੈਚ ’ਚ ਗ੍ਰੀਨ ਜਰਸੀ ’ਚ ਖੇਡਣ ਵਾਲੀ ਇਹ ਟੀਮ ਇਸ ਵਾਰ ਨੀਲੇ ਰੰਗ ਦੀ ਜਰਸੀ ’ਚ ਉਤਰੇਗੀ। ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਬੇਹੱਦ ਖ਼ਾਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸੀਜ਼ਨ ’ਚ ਉਨ੍ਹਾਂ ਦੀ ਟੀਮ ਇਕ ਮੈਚ ’ਚ ਨੀਲੇ ਰੰਗ ਦੀ ਜਰਸੀ ਪਾ ਕੇ ਮੈਚ ਖੇਡਣ ਉਤਰੇਗੀ। ਇਸਦਾ ਉਦੇਸ਼ ਕੋਰੋਨਾ ਨਾਲ ਲੜ ਰਹੇ ਫਰੰਟਲਾਈਨ ਵਰਕਸ ਨੂੰ ਸਮਰਥਨ ਦੇਣਾ ਹੈ। ਨੀਲੇ ਰੰਗ ਦੀ ਜਰਸੀ ਨੂੰ ਪਾ ਕੇ ਆਰਸੀਬੀ ਦੀ ਟੀਮ ਪੀਪੀਈ ਕਿੱਟ ਪਾਉਣ ਵਾਲੇ ਕੋਵਿਡ ਫਰੰਟਲਾਈਨ ਵਰਕਸ ਨੂੰ ਆਪਣਾ ਸਮਰਥਨ ਦੇਵੇਗੀ। ਇੰਨਾ ਹੀ ਨਹੀਂ ਟੀਮ ਨੇ ਆਪਣੇ ਵੱਲੋਂ ਇਸ ਮਹਾਮਾਰੀ ਖ਼ਿਲਾਫ਼ ਜੰਗ ’ਚ ਆਰਥਿਕ ਯੋਗਦਾਨ ਦੇਣ ਦਾ ਵੀ ਫ਼ੈਸਲਾ ਕੀਤਾ ਹੈ।

🔴LIVE |ਬੀਜੇਪੀ ’ਤੇ ਭਾਰੀ ਪਏ ਕਿਸਾਨ,ਬੰਗਾਲ ’ਚ ਟੁੱਟੂ ਹੰਕਾਰ?ਰਾਜੇਵਾਲ ਨੇ ਕੀਤੀ ਗੁਪਤ ਮੀਟਿੰਗ,

ਟੀਮ ਦੇ ਕਪਤਾਨ ਕੋਹਲੀ ਨੇ ਕਿਹਾ, ‘ਇਸ ਸਮੇਂ ਸਾਡੇ ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਪੈਦਾ ਹੋਈ ਸਥਿਤੀ ਬੇਹੱਦ ਹੀ ਚਿੰਤਾਜਨਕ ਹੈ। ਟੂਰਨਾਮੈਂਟ ਦੀ ਫ੍ਰੈਂਚਾਈਜ਼ੀ ਟੀਮ ਹੋਣ ਦੇ ਨਾਤੇ ਪਿਛਲੇ ਹਫ਼ਤੇ ਅਸੀਂ ਇਸ ਚੀਜ਼ ’ਤੇ ਚਰਚਾ ਕੀਤੀ। ਗੱਲ ਇਸ ਚੀਜ਼ ਨੂੰ ਲੈ ਕੇ ਹੋਈ ਕਿ ਕਿਸ ਤਰ੍ਹਾਂ ਅਸੀਂ ਗਰਾਊਂਡ ਲੈਵਲ ’ਤੇ ਇਸ ਮੁਸ਼ਕਿਲ ਸਮੇਂ ਫਰੰਟਲਾਈਨ ਵਰਕਰਸ ਦੀ ਮਦਦ ਕਰ ਸਕਦੇ ਹਾਂ। ਟੀਮ ਸੀਜ਼ਨ ਦੇ ਇਕ ਮੈਚ ’ਚ ਜਿਸ ਨੀਲੇ ਰੰਗ ਦੀ ਜਰਸੀ ਨੂੰ ਪਾ ਕੇ ਖੇਡਣ ਉਤਰੇਗੀ, ਉਸਦੀ ਨਿਲਾਮੀ ਕੀਤੀ ਜਾਵੇਗੀ। ਟੀਮ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਜਰਸੀ ’ਤੇ ਟੀਮ ਦੇ ਖਿਡਾਰੀਆਂ ਦੇ ਸਾਈਨ ਹੋਣਗੇ, ਜਿਸਨੂੰ ਨਿਲਾਮੀ ’ਚ ਸਹੀ ਕੀਮਤ ’ਚ ਵਿਕਣ ਲਈ ਦਿੱਤਾ ਜਾਵੇਗਾ। ਜਰਸੀ ਦੀ ਨਿਲਾਮੀ ਨਾਲ ਜੋ ਵੀ ਪੈਸੇ ਆਉਣਗੇ, ਉਸਨੂੰ ਦੇਸ਼ ’ਚ ਹੈਲਥ ਕੇਅਰ ਸਪਾਰਟ ਲਈ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button