Breaking NewsD5 specialNewsPunjab

ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਦੂਜੀ ਔਰਤ ਵੱਲੋਂ ਵੀ ਕੋਰੋਨਾ ਫਤਹਿ  

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਔਰੰਗਾਬਾਦ, ਮਹਾਰਾਸ਼ਟਰ ਤੋਂ ਆਈ ਇਕ ਮਹਿਲਾ, ਜੋ ਕਿ ਕੋਰੋਨਾ ਪੌਜ਼ੀਟਿਵ ਆਈ ਸੀ, ਨੂੰ ਠੀਕ ਹੋਣ ਉਪਰੰਤ ਗਿਆਨ ਸਾਗਰ, ਹਸਪਤਾਲ, ਬਨੂੜ ਤੋਂ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਉਸ ਦੇ ਨਾਲ ਹੀ ਆਈ ਇੱਕ ਹੋਰ ਔਰਤ ਵੀ ਕੋਰੋਨਾ ਪੌਜ਼ੀਟਿਵ ਆਈ ਸੀ ਤੇ ਉਸ ਨੂੰ ਪਹਿਲਾ ਹੀ ਛੁੱਟੀ ਮਿਲ ਚੁੱਕੀ ਹੈ। ਇਸ ਤਰ੍ਹਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਹੁਣ ਕੋਈ ਵੀ ਕੋਰੋਨਾ ਪੌਜ਼ੀਟਿਵ ਮਰੀਜ਼ ਨਹੀਂ ਹੈ।

ਕੋਰੋਨਾ ਮਰੀਜ਼ ਨੇ ਹਸਪਤਾਲ ਚੋਂ ਬਣਾਈ ਵੀਡੀਓ, ਕੀਤੇ ਕਈ ਵੱਡੇ ਖੁਲਾਸੇ, ਜਤਾਈ ਵੱਡੀ ਚਿੰਤਾ, ਕੈਪਟਨ ਨੂੰ ਕੀਤੀ ਅਪੀਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਐਨ.ਕੇ.ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਔਰਤਾਂ ਵਿੱਚੋਂ ਇਕ ਔਰਤ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਬੀਤੇ ਦਿਨ ਨੈਗੇਟਿਵ ਆ ਗਈ ਸੀ ਤੇ ਦੂਸਰੀ ਔਰਤ ਦੀ ਰਿਪੋਰਟ ਦੇਰ ਰਾਤ ਨੈਗੇਟਿਵ ਆਉਣ ਉਤੇ ਉਸ ਨੂੰ ਅੱਜ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਪਰ ਹਾਲੇ ਇਹ ਦੋਵੇਂ ਔਰਤਾਂ ਇਕਾਂਤਵਾਸ ਵਿੱਚ ਰਹਿਣਗੀਆਂ। ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਦੇ ਠੀਕ ਹੋਣ ਨਾਲ ਹੁਣ ਜਿ਼ਲ੍ਹੇ ਅੰਦਰ ਕੋਈ ਵੀ ਐਕਟਿਵ ਕੇਸ ਨਹੀਂ ਰਿਹਾ। ਇਨ੍ਹਾਂ ਔਰਤਾਂ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।

Private ਹਸਪਤਾਲਾਂ ‘ਤੇ ਭੜਕਿਆ ਬੈਂਸ | 5.87 ਲੱਖ ਦਾ ਕਰੋਨਾ ਇਲਾਜ ! ਮਰੀਜ਼ ਦੇ ਮੁੰਡੇ ਨੇ ਕੈਪਟਨ ਅੱਗੇ ਖੋਲ੍ਹਤੀ ਪੋਲ

ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਘਰਾਂ ਵਿੱਚ ਰਹਿ ਕੇ ਹੀ ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਤਿ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਤੇ ਜਦੋਂ ਵੀ ਘਰੋਂ ਬਾਹਰ ਨਿਕਲਣਾ ਪਵੇ ਉਦੋਂ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button