International
ਹੋਰਮੁਜ਼ ‘ਚ ਮੁੜ ਵਧਿਆ ਤਣਾਅ! ਈਰਾਨ ਦੀ ਚਿਤਾਵਨੀ ਵਿਚਾਲੇ UAE ਦੇ ਤੱਟ ਨੇੜੇ ਜਹਾਜ਼ ‘ਤੇ ਹਮਲਾ, ਵਾਲ-ਵਾਲ ਬਚਿਆ ਚਾਲਕ ਦਲ

ਸੰਯੁਕਤ ਅਰਬ ਅਮੀਰਾਤ (UAE) ਦੇ ਖੋਰ ਫੱਕਨ ਨੇੜੇ ਲੰਗਰ ਪਾਏ ਇਕ ਬਲਕ ਕੈਰੀਅਰ ਜਹਾਜ਼ ਨਾਲ ਕੋਈ ਅਣਪਛਾਤੀ ਵਸਤੂ ਟਕਰਾ ਗਈ, ਜਿਸ ਕਾਰਨ ਜਹਾਜ਼ ‘ਚ ਅੱਗ ਲੱਗ ਗਈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (UKMTO) ਮੁਤਾਬਕ, ਇਹ ਘਟਨਾ ਖੋਰ ਫੱਕਨ ਤੋਂ 23 ਨੌਟੀਕਲ ਮੀਲ ਉੱਤਰ-ਪੂਰਬ ‘ਚ ਡਿਬਾ ਆਊਟਰ ਪੋਰਟ ਲਿਮਿਟਸ ਦੇ ਨੇੜੇ ਵਾਪਰੀ। ਅਣਪਛਾਤੀ ਵਸਤੂ ਜਹਾਜ਼ ਦੇ ਖੱਬੇ ਪਾਸੇ ਨਾਲ ਟਕਰਾਈ। ਇਸ ਹਾਦਸੇ ‘ਚ ਹੁਣ ਤੱਕ ਕਿਸੇ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਖ਼ਬਰ ਨਹੀਂ ਹੈ।
ਇਹ ਸਮੁੰਦਰੀ ਘਟਨਾ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਉਸ ਦਾਅਵੇ ਤੋਂ ਠੀਕ ਇਕ ਦਿਨ ਬਾਅਦ ਸਾਹਮਣੇ ਆਈ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਹੋਰਮੁਜ਼ ਜਲਡਮਰੂਮੱਧ ‘ਚ ਤਿੰਨ ਟੈਂਕਰ ਸਮੁੰਦਰੀ ਬਾਰੂਦੀ ਸੁਰੰਗਾਂ ਦੀ ਲਪੇਟ ‘ਚ ਆਉਣ ਕਾਰਨ ਅੱਗ ਦੀ ਲਪੇਟ ‘ਚ ਆ ਗਏ।
ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਮੁਤਾਬਕ, IRGC ਨੇ ਦਾਅਵਾ ਕੀਤਾ ਸੀ ਕਿ ਅਮਰੀਕੀ ਫ਼ੌਜੀ ਸੁਰੱਖਿਆ ਦੇ ਬਾਵਜੂਦ ਇਨ੍ਹਾਂ ਜਹਾਜ਼ਾਂ ‘ਚ ਧਮਾਕੇ ਹੋਏ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਈਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਸ਼ਿਪਿੰਗ ਕੰਪਨੀਆਂ ਅਤੇ ਜਹਾਜ਼ਾਂ ਦੇ ਕਮਾਂਡਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਹੋਰਮੁਜ਼ ਜਲਡਮਰੂਮੱਧ ‘ਚ ਗ਼ੈਰ-ਅਧਿਕਾਰਤ ਰਸਤਿਆਂ ਦੀ ਵਰਤੋਂ ਜਾਂ ਸਮੁੰਦਰੀ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
IRGC ਨੇ ਸਪੱਸ਼ਟ ਕੀਤਾ ਕਿ ਅਮਰੀਕੀ ਸੁਰੱਖਿਆ ਦਾ ਇਹ ਮਤਲਬ ਨਹੀਂ ਹੈ ਕਿ ਜਹਾਜ਼ ਉਨ੍ਹਾਂ ਦੇ ਜਲ ਸੈਨਾ ਟ੍ਰੈਫਿਕ ਕੰਟਰੋਲ ਸੈਂਟਰ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ। ਅਜਿਹਾ ਕਰਨ ਨੂੰ ਹਮਲਾਵਰ ਤਾਕਤਾਂ ਨਾਲ ਮਿਲੀਭੁਗਤ ਮੰਨਿਆ ਜਾਵੇਗਾ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉੱਧਰ, ਖਾੜੀ ਖੇਤਰ ‘ਚ ਵਧਦੇ ਸਮੁੰਦਰੀ ਤਣਾਅ ਵਿਚਾਲੇ ਕੂਟਨੀਤਕ ਪੱਧਰ ‘ਤੇ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵਾਸ਼ਿੰਗਟਨ ‘ਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ-ਥਾਨੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਠਵੇਂ ਕਤਰ-ਅਮਰੀਕਾ ਰਣਨੀਤਕ ਸੰਵਾਦ ਦੀ ਸਹਿ-ਪ੍ਰਧਾਨਗੀ ਕੀਤੀ।
ਬੈਠਕ ਦੌਰਾਨ ਦੋਵਾਂ ਆਗੂਆਂ ਨੇ ਖੇਤਰ ਦੇ ਤਾਜ਼ਾ ਹਾਲਾਤ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਤਣਾਅ ਘਟਾਉਣ ਦੇ ਨਾਲ-ਨਾਲ ਖੇਤਰੀ ਸੁਰੱਖਿਆ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਆਪਸੀ ਤਾਲਮੇਲ ਤੇ ਕੂਟਨੀਤਕ ਯਤਨਾਂ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.