InternationalTop News

ਬਰੈਂਪਟਨ ਤੇ ਮਿਸੀਸਾਗਾ ‘ਚ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ, ਨਕਾਬ ਪਾ ਕੇ Employment Agencies ‘ਚ ਕਰਦੇ ਸਨ ਹਥਿਆਰਬੰਦ ਲੁੱਟਾਂ

ਮਿਸੀਸਾਗਾ ਅਤੇ ਬਰੈਂਪਟਨ ’ਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਥਿਆਰਬੰਦ ਲੁੱਟਾਂ ਦੇ ਮਾਮਲੇ ’ਚ Peel Regional Police ਨੇ ਬਰੈਂਪਟਨ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 19 ਦੋਸ਼ ਲਗਾਏ ਹਨ। ਪੁਲਿਸ ਵੱਲੋਂ 23 ਨਵੰਬਰ ਨੂੰ ਜਾਰੀ ਜਾਣਕਾਰੀ ਅਨੁਸਾਰ, ਅਪ੍ਰੈਲ ਤੋਂ ਅਗਸਤ 2026 ਦਰਮਿਆਨ ਮੁਲਜ਼ਮਾਂ ਨੇ ਮਿਸੀਸਾਗਾ ਅਤੇ ਬਰੈਂਪਟਨ ਦੀਆਂ ਕਈ Employment Agencies ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਪੁਲਿਸ ਦਾ ਦੋਸ਼ ਹੈ ਕਿ ਨਕਾਬਪੋਸ਼ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਦਫ਼ਤਰਾਂ ’ਚ ਦਾਖ਼ਲ ਹੁੰਦੇ ਅਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਜਾਂਦੇ ਸਨ। ਇਨ੍ਹਾਂ ਵਾਰਦਾਤਾਂ ਦੌਰਾਨ ਕੁੱਲ 53,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਜਾਂਚ ਦੌਰਾਨ ਪੁਲਿਸ ਨੇ ਲਗਭਗ 30,000 ਡਾਲਰ ਦੀ ਕੀਮਤ ਵਾਲੀ ਇੱਕ ਚੋਰੀ ਦੀ ਗੱਡੀ ਅਤੇ ਦੋ ਨਕਲੀ ਹਥਿਆਰ ਵੀ ਬਰਾਮਦ ਕੀਤੇ ਹਨ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ, ਦੋਵੇਂ ਵਾਸੀ ਬਰੈਂਪਟਨ, ਵਜੋਂ ਹੋਈ ਹੈ। ਪੁਲਿਸ ਅਨੁਸਾਰ ਸਤਨਾਮ ਢਿੱਲੋਂ ਖ਼ਿਲਾਫ਼ ਲੁੱਟ ਦੇ 4, ਭੇਸ ਬਦਲ ਕੇ ਅਪਰਾਧ ਕਰਨ ਦੇ 3, ਰਿਹਾਈ ਦੇ ਹੁਕਮਾਂ ਦੀ ਉਲੰਘਣਾ ਦੇ 2 ਅਤੇ ਚੋਰੀ ਦੀ ਜਾਇਦਾਦ ਰੱਖਣ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਜਦਕਿ ਰਾਜਦੀਪ ਸਿੰਘ ਖ਼ਿਲਾਫ਼ ਲੁੱਟ ਦੇ 4 ਅਤੇ ਭੇਸ ਬਦਲ ਕੇ ਅਪਰਾਧ ਕਰਨ ਦੇ 4 ਦੋਸ਼ ਲਗਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button