IndiaTop News

ਕਾਨਪੁਰ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਨੂੰ ਗੈਂਸ ਸਿਲੰਡਰ ਨਾਲ ਉਡਾਉਂਣ ਦੀ ਕੋਸ਼ਿਸ਼

ਉੱਤਰ ਪ੍ਰਦੇਸ਼ ਦੇ ਅਨਵਰਗੰਜ-ਕਾਸਗੰਜ ਮਾਰਗ ‘ਤੇ ਕਾਨਪੁਰ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ (14117) ਐਤਵਾਰ ਰਾਤ ਨੂੰ ਪਲਟਣ ਤੋਂ ਬਚ ਗਈ। ਭਰਿਆ ਸਿਲੰਡਰ ਪਟੜੀ ‘ਤੇ ਰੱਖ ਕੇ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਬੈਰਾਜਪੁਰ ਤੋਂ ਬਿਲਹੌਰ ਵਿਚਕਾਰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਟਰੇਨ ਜਦੋਂ ਸਿਲੰਡਰ ਨਾਲ ਟਕਰਾ ਗਈ । ਇਸ ਤੋਂ ਬਾਅਦ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਸਿਲੰਡਰ ਤੋਂ ਇਲਾਵਾ ਰੇਲਵੇ ਅਤੇ ਆਰਪੀਐਫ ਅਧਿਕਾਰੀਆਂ ਨੇ ਮੌਕੇ ਤੋਂ ਮਾਚਿਸ ਸਟਿਕ ਅਤੇ ਇੱਕ ਸ਼ੱਕੀ ਬੈਗ ਬਰਾਮਦ ਕੀਤਾ ਹੈ। ਬੈਗ ‘ਚ ਬਾਰੂਦ ਵਰਗੀ ਕੁਝ ਸਮੱਗਰੀ ਸੀ, ਜਦਕਿ ਬੋਤਲ ‘ਚ ਸ਼ੱਕੀ ਤਰਲ ਪਦਾਰਥ ਬਰਾਮਦ ਹੋਇਆ। ATS ਅਤੇ STF ਨੇ ਦੇਰ ਰਾਤ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਰਾਤ 8:25 ਵਜੇ ਜਿਵੇਂ ਹੀ ਕਾਲਿੰਦੀ ਐਕਸਪ੍ਰੈਸ ਅਨਵਰਗੰਜ, ਰਾਵਤਪੁਰ ਸਟੇਸ਼ਨ ਤੋਂ ਲੰਘੀ ਅਤੇ ਬੈਰਾਜਪੁਰ ਸਟੇਸ਼ਨ ਦੇ ਸਾਹਮਣੇ ਮੁੰਡੇਰੀ ਕਰਾਸਿੰਗ ਪਾਰ ਕੀਤੀ ਤਾਂ ਲੋਕੋ ਪਾਇਲਟ ਨੇ ਇੰਜਣ ਨਾਲ ਕਿਸੇ ਚੀਜ਼ ਦੇ ਟਕਰਾਉਣ ਦੀ ਉੱਚੀ ਆਵਾਜ਼ ਸੁਣੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button