Breaking NewsD5 specialInternationalNewsTop News

ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਹੁਣ ਟੀ.ਵੀ ‘ਤੇ ਨਹੀਂ ਦਿਖਣਗੇ ਜੰਕ ਫੂਡ ਦੇ ਇਸ਼ਤਿਹਾਰ

ਬ੍ਰਿਟੇਨ : ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰ ਸਵੇਰੇ 5:30 ਵਜੇ ਤੋਂ ਰਾਤ 9 ਵਜੇ ਤੱਕ ਟੀ.ਵੀ ਆਦਿ ਤੇ ਪ੍ਰਸਾਰਿਤ ਕਰਨ ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਜੰਕ ਫੂਡ ਇਸ਼ਤਿਹਾਰ ਨਾਲ ਜੁੜੇ ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ। ਬੱਚਿਆਂ ਦਾ ਗੈਰ ਸਿਹਤਮੰਦ ਖਾਣਾ ਖਾਣ ਨਾਲ ਘੱਟ ਤੋਂ ਘੱਟ ਸਾਹਮਣਾ ਹੋਵੇ। ਇਸ ਰੋਕ ਦਾ ਇਹੀ ਮਕਸਦ ਹੈ। ਇਸ ਮੁੱਦੇ ਤੇ ਸਰਵਜਨਿਕ ਸਲਾਹ ਮਸ਼ਵਰਾ ਕੀਤਾ ਗਿਆ। ਇਹ ਨਿਯਮ 2022 ਦੇ ਅੰਤ ‘ਚ ਲਾਗੂ ਹੋਣਗੇ। ਇਨ੍ਹਾਂ ਦੀ ਤਰ੍ਹਾ ਅਜਿਹੇ ਖਾਧ ਪਦਾਰਥ ਦੇ ਇਸ਼ਤਿਹਾਰ ਦੇ ਪ੍ਰਸ਼ਾਰਣ ਸਵੇਰੇ 5:30 ਵਜੇ ਤੋਂ ਰਾਤ 9 ਵਜੇ ਤੱਕ ਰੋਕ ਰਹੇਗੀ। ਜਿਨ੍ਹਾਂ ‘ਚ ਵਸਾ, ਨਮਕ, ਚੀਨੀ ਜਿਆਦਾ ਹੈ।

ਬਾਜਵਾ ਤੇ ਜਾਖੜ ‘ਚ ਖੜਕੀ ! ਹੋਏ ਆਹਮੋ-ਸਾਹਮਣੇ! ਸੁਣਾਈਆਂ ਖ਼ਰੀਆਂ-ਖ਼ਰੀਆਂ ! ਕਾਂਗਰਸ ‘ਚ ਪਿਆ ਨਵਾਂ ਕਲੇਸ਼ !

ਨਵੇਂ ਨਿਯਮ ਟੀ.ਵੀ, ਬ੍ਰਿਟੇਨ ‘ਚ ਮੰਗ ਅਧਾਰਿਤ ਪ੍ਰੋਗਰਾਮ ‘ਤੇ ਲਾਗੂ ਰਹਿਣਗੇ। ਇਸੇ ਦੇ ਨਾਲ ਨਾਲ ਰੋਕ ਆਨਲਾਈਨ ਮਾਧਿਅਮ ‘ਤੇ ਵੀ ਲਾਗੂ ਰਹੇਗੀ। ਇਹ ਬੱਚਿਆਂ ‘ਚ ਮੋਟਾਪੇ ਦਾ ਮੁਕਾਬਲਾ ਕਰਨ ਦੇ ਵਿਆਪਕ ਮੁਹਿੰਮ ਦਾ ਹਿੱਸਾ ਹੈ। ਬ੍ਰਿਟੇਨ ਦੀ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਬੱਚਿਆ ਦੀ ਸਿਹਤ ‘ਚ ਸੁਧਾਰ ਅਤੇ ਮੁਟਾਪੇ ਨਾਲ ਨਿਪਟਣ ਦੇ ਲਈ ਪ੍ਰਤੀਬੰਧ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਜੋ ਸਮੱਗਰੀ ਦੇਖਦੇ ਹਨ। ਉਸਦਾ ਅਸਰ ਉਨ੍ਹਾਂ ਦੀ ਪਸੰਦ ਅਤੇ ਆਦਤ ਤੇ ਪੈਂਦਾ ਹੈ।

ਬੁਰੇ ਫਸੇ ਦੂਜੇ ਸੂਬਿਆਂ ਦੇ ਕਿਸਾਨ! ਪੰਜਾਬ ‘ਤੇ ਲਾਈਆਂ ਉਮੀਦਾਂ! ਖੇਤੀ ਕਾਨੂੰਨਾਂ ਦਾ ਅਸਰ! ਵੱਡੇ ਖੁਲਾਸੇ!

ਬੱਚੇ ਜ਼ਿਅਦਾ ਸਮਾਂ ਆਨਲਾਈਨ ਬਿਤਾ ਰਹੇ ਹਨ। ਇਸ ਲਈ ਅਸੀਂ ਗੈਰ-ਸਿਹਤਮੰਦ ਇਸ਼ਤਿਹਾਰ ਤੋਂ ਉਨ੍ਹਾਂ ਨੂੰ ਬਚਾਉਣ ਦੇ ਲਈ ਕਦਮ ਚੁੱਕਿਆ ਗਿਆ ਹੈ। ਇਹ ਉਪਾਅ ਦੇਸ਼ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਦੇ ਲਈ ਸਾਡੀ ਰਣਨੀਤੀ ਦਾ ਇੱਕ ਹੋਰ ਹਿੱਸਾ ਹੈ  ਅਤੇ ਇਹ ਉਨ੍ਹਾਂ ਨੂੰ ਖਾਣ ਦੇ ਬਾਰੇ ‘ਚ ਵਧੀਆ ਤਰ੍ਹਾਂ ਤੇ ਸੋਚ ਸਮਝਕੇ ਫੈਸਲਾ ਲੈਣ ਦਾ ਮੌਕਾ ਦੇਵੇਗਾ। ਇਹ ਰੋਕ ਐਚ.ਐਫ.ਐਸ. ਐਸ ਬਣਾਉਣ ਜਾਂ ਵੇਚਣ ਵਾਲੇ ਉਨ੍ਹਾਂ ਸਾਰੇ ਕਾਰੋਬਾਰਾਂ ਤੇ ਲਾਗੂ ਹੋਵੇਗੀ। ਜਿਨ੍ਹਾਂ ‘ਚ 250 ਜਾਂ ਇਸ ਤੋਂ ਜਿਆਦਾ ਕਰਮਚਾਰੀ ਹਨ। ਇਸਦਾ ਮਤਲਬ ਹੈ ਕਿ ਛੋਟੇ ਹੋਰ ਮਾਧਿਅਮ ਕਾਰੋਬਾਰੀ ਇਸ਼ਤਿਹਾਰ ਦੇ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button