ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ ਵਡਿਆਈ ਪਾਈ ॥ ਅਚਿੰਤ ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ ਸਬਦਿ ਜਲਾਈ ॥ ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ ਜੀਵਣ ਮਰਣੁ ਕੋ ਸਮਸਰਿ ਵੇਖੈ ॥ ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥ ਘਰ ਹੀ ਮਹਿ ਸਭਿ ਕੋਟ ਨਿਧਾਨ ॥ ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥ ਸਦ ਹੀ ਲਾਗਾ ਸਹਜਿ ਧਿਆਨ ॥ ਅਨਦਿਨੁ ਗਾਵੈ ਏਕੋ ਨਾਮ ॥੩॥ ਇਸੁ ਜੁਗ ਮਹਿ ਵਡਿਆਈ ਪਾਈ ॥ ਪੂਰੇ ਗੁਰ ਤੇ ਨਾਮੁ ਧਿਆਈ ॥ ਜਹ ਦੇਖਾ ਤਹ ਰਹਿਆ ਸਮਾਈ ॥ ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥ ਪੂਰੈ ਭਾਗਿ ਗੁਰੁ ਪੂਰਾ ਪਾਇਆ ॥ ਅੰਤਰਿ ਨਾਮੁ ਨਿਧਾਨੁ ਦਿਖਾਇਆ ॥ ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥ ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥{ਪੰਨਾ798}
ਪਦ ਅਰਥ:ਤੇ = ਤੋਂ। ਵਡਿਆਈ = ਗੌਰਵਤਾ, ਇੱਜ਼ਤ। ਅਚਿੰਤ ਨਾਮੁ = ਚਿੰਤਾ ਤੋਂ ਬਚਾਣ ਵਾਲਾ ਹਰਿ = ਨਾਮ। ਮਨਿ = ਮਨ ਵਿਚ। ਸਬਦਿ = ਸ਼ਬਦ ਨੇ। ਦਰਿ = ਦਰ ਉਤੇ।੧।
ਜਗਦੀਸ= {ਜਗਤ = ਈਸ਼}ਹੇ ਜਗਤ ਦੇ ਮਾਲਕ! ਸੇਵਉ = ਸੇਵਉਂ, ਮੈਂ ਸੇਵਾ ਕਰਦਾ ਰਹਾਂ। ਮੈ = ਮੈਨੂੰ। ਅਵਰੁ = ਹੋਰ। ਅਨਦਿਨੁ = ਹਰ ਰੋਜ਼। ਗੁਰਮੁਖਿ = ਗੁਰੂ ਦੀ ਰਾਹੀਂ। ਮਾਗਉ = ਮਾਂਗਉਂ, ਮੈਂ ਮੰਗਦਾ ਹਾਂ। ਨਿਵਾਜਾ = ਬਖ਼ਸ਼ਸ਼ ਕਰਨ ਵਾਲਾ।੧।ਰਹਾਉ।
ਪਰਤੀਤਿ = ਸਰਧਾ, ਨਿਸ਼ਚਾ। ਮਨ ਤੇ = ਮਨ ਤੋਂ, ਅੰਦਰੋਂ ਹੀ। ਤੇ = ਤੋਂ।ਸਬਦਿ = ਸ਼ਬਦ ਦੀ ਰਾਹੀਂ। ਬੁਝਾਈ = ਸਮਝ। ਜੀਵਣ ਮਰਣੁ = ਜਨਮ ਤੋਂ ਮਰਨ ਤਕ, ਸਾਰੀ ਉਮਰ। ਕੋ = ਜੇਹੜਾ ਕੋਈ ਮਨੁੱਖ। ਸਮਸਰਿ = ਬਰਾਬਰ, ਇੱਕ = ਸਮਾਨ। ਬਹੁੜਿ = ਮੁੜ। ਪੇਖੈ = ਵੇਖਦਾ।੨।
ਘਰ = ਹਿਰਦਾ = ਘਰ। ਮਹਿ = ਵਿਚ। ਸਭਿ ਕੋਟ = ਸਾਰੇ ਕਿਲ੍ਹੇ{ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}।ਨਿਧਾਨ = ਖ਼ਜ਼ਾਨੇ। ਸਤਿਗੁਰਿ = ਗੁਰੂ ਨੇ। ਅਭਿਮਾਨੁ = ਅਹੰਕਾਰ। ਸਦ = ਸਦਾ।ਸਹਜਿ = ਆਤਮਕ ਅਡੋਲਤਾ ਵਿਚ। ਏਕੋ ਨਾਮ = ਇਕ ਨਾਮ ਹੀ।੩।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




