Breaking NewsD5 specialIndiaNewsPunjabUncategorized

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 15 ਦਿਨ ਪੂਰੇ ਦੇਸ਼ ‘ਚ ਪ੍ਰੋਟੈਸਟ ਦੀ ਕਾਲ, 26 ਜਨਵਰੀ ਨੂੰ ਹੋਵੇਗਾ ਦਿੱਲੀ ‘ਚ ਟਰੈਕਟਰ ਮਾਰਚ

ਚੰਡੀਗੜ੍ਹ : ਸਿੰਘੂ ਬਾਰਡਰ ‘ਤੇ ਅੱਜ ਕਿਸਾਨਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ 26 ਜਨਵਰੀ ਨੂੰ ਦਿੱਲੀ ‘ਚ ਵੱਡਾ ਟਰੈਕਟਰ ਮਾਰਚ ਕੱਢਿਆ ਜਾਵੇਗਾ। 4 ਜਨਵਰੀ ਨੂੰ ਸਰਕਾਰ ਦੇ ਨਾਲ ਹੋਣ ਵਾਲੀ ਮੀਟਿੰਗ  ‘ਚ ਕੋਈ ਹੱਲ ਨਾ ਨਿਕਲਣ ਦੀ ਉਂਮੀਦ ‘ਚ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਅਗਲੇ 15 ਦਿਨ ਪੂਰੇ ਦੇਸ਼ ‘ਚ ਪ੍ਰੋਟੈਸਟ ਦੀ ਕਾਲ ਦਿੱਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਖਿਲਾਫ ਭਾਂਡਾ ਫੋੜ ਰੈਲੀਆਂ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ 23 ਜਨਵਰੀ ਨੂੰ ਪੂਰੇ ਦੇਸ਼ ‘ਚ ਗਵਰਨਰ ਹਾਊਸ ਦੇ ਵੱਲੋਂ ਮਾਰਚ ਹੋਵੇਗਾ ਅਤੇ 25 ਜਨਵਰੀ ਨੂੰ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ।

ਭਾਜਪਾ ‘ਤੇ ਭੜਕੇ ਰਵਨੀਤ ਬਿੱਟੂ ਦਾ ਮੋਦੀ ਸਰਕਾਰ ਨੂੰ ਸਿੱਧਾ ਚੈਲੰਜ!

ਜਿਸ ਤੋਂ ਬਾਅਦ 6 ਕਿਲੋਮੀਟਰ ਤੱਕ ਦਿੱਲੀ ‘ਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 18 ਜਨਵਰੀ ਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਧਰਨਾ ਪ੍ਰਦਰਸ਼ਨ ਕਰਨਗੀਆਂ, ਕਿਉਂਕਿ 18 ਨੂੰ ਮਹਿਲਾ ਕਿਸਾਨ ਦਿਨ ਹੈ। ਇਸ ਲਈ ਪਹਿਲਾਂ ਔਰਤਾਂ ਇਸ ਧਰਨੇ ‘ਚ ਹਿੱਸਾ ਲੈਣਗੀਆਂ, ਜਿਸ ਤੋਂ ਬਾਅਦ 26 ਜਨਵਰੀ ਨੂੰ ਵੱਡੇ ਪੱਧਰ ‘ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਇਹ ਖਾਲਿਸਤਾਨੀ ਅੰਦੋਲਨ ਨਹੀਂ ਹੈ। ਇਸ ਅੰਦੋਲਨ ‘ਚ ਪੂਜਾ ਪਾਠ ਚੱਲ ਰਿਹਾ ਹੈ, ਨਮਾਜ ਪੜ੍ਹੀ ਜਾ ਰਹੀ ਹੈ, ਫਿਰ ਇਹ ਅੰਦੋਲਨ ਖਾਲਿਸਤਾਨੀ ਕਿਵੇਂ ਹੋ ਸਕਦਾ ਹੈ।

ਹੋਰ ਲਓ ਕਿਸਾਨਾਂ ਨਾਲ ਪੰਗੇ,ਬੀਜੇਪੀ ਲੀਡਰ ਨੂੰ ਫੌਨ ‘ਤੇ ਕੱਢੀਆਂ ਗੰਦੀਆਂ ਗਾਲਾਂ

ਸਰਕਾਰ ਦੇ ਵੱਲੋਂ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਰਕਾਰ ਇਸਨੂੰ ਸਿਰਫ ਉੱਤਰ ਭਾਰਤ ਦਾ ਅੰਦੋਲਨ ਦੱਸ ਰਹੀ ਹੈ ਪਰ ਇਹ ਅੰਦੋਲਨ ਦੇਸ਼ ਭਰ ਦਾ ਅੰਦੋਲਨ ਹੈ। ਬਿਹਾਰ ‘ਚ ਪੁਲਿਸ  ਦੇ ਵੱਲੋਂ ਲਾਠੀਚਾਰਜ ਹੋਇਆ ਹੈ, ਹੈਦਰਾਬਾਦ ‘ਚ ਕਿਸਾਨ ਰੈਲੀਆਂ ਕਰ ਰਹੇ ਹਨ। ਤਮਿਲਨਾਡੂ, ਕਰਨਾਟਕ ਹਰ ਥਾਂ ‘ਤੇ ਪ੍ਰਦਰਸ਼ਨ ਹੋ ਰਿਹਾ ਹੈ। ਇੱਥੋਂ ਤੱਕ ਕੀ ਵਿਦੇਸ਼ਾਂ ‘ਚ ਵੀ ਲੋਕ ਸਾਡੇ ਨਾਲ ਜੁੜ ਰਹੇ ਹਨ। ਉਥੇ ਹੀ  UN ਨੇ ਵੀ ਭਾਰਤ ਨੂੰ ਫਟਕਾਰ ਲਗਾਈ ਹੈ ਪਰ ਸਰਕਾਰ ਕਿਸਾਨਾਂ  ਦੇ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button