Breaking NewsNewsPunjab

ਅੰਮ੍ਰਿਤਸਰ ‘ਚ ਸਿਲੰਡਰ ਫਟਣ ਨਾਲ ਮਾਂ ਤੇ ਬੱਚੇ ਦੀ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਬੀ-ਡਿਵੀਜ਼ਨ ਅਧੀਨ ਪੈਂਦੇ ਖ਼ਿੱਤੇ ਸੁਲਤਾਨਵਿੰਡ ਰੋਡ ਵਿਖੇ ਅੱਜ ਦੁਪਹਿਰੇ ਸਿਲੰਡਰ ਫਟਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਸੋਨਮ (25) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਆਪਣੇ ਪਤੀ ਲਈ ਚਾਹ ਬਣਾ ਰਹੀ ਸੀ। ਇਸ ਦੌਰਾਨ ਉਸ ਨੇ ਆਪਣੇ ਛੇ ਮਹੀਨਿਆਂ ਬੱਚੇ ਨੂੰ ਗੋਦੀ ‘ਚ ਚੁੱਕਿਆ ਹੋਇਆ ਸੀ।

Read Also ਲੁਧਿਆਣਾ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ

ਜਦੋਂ ਉਸ ਨੇ ਸਿਲੰਡਰ ਦਾ ਰੈਗੂਲੇਟਰ ਖੋਲ੍ਹਿਆ ਤਾਂ ਉਸ ਨੂੰ ਅੱਗ ਲੱਗ ਗਈ ਅਤੇ ਇਸ ਦੀ ਲਪੇਟ ‘ਚ ਦੋਵੇਂ ਮਾਂ-ਪੁੱਤ ਆ ਗਏ। ਇਸ ਹਾਦਸੇ ‘ਚ ਦੋਵੇਂ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਏ. ਸੀ. ਪੀ. ਪੂਰਬੀ ਜਸਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button