Breaking NewsD5 specialNewsPunjabUncategorized

ਸੰਗਰੂਰ ਜੇਲ੍ਹ ‘ਚੋਂ ਕੈਦੀ ਦੀ ਵੀਡੀਓ ਵਾਇਰਲ, ਸੁਪਰਡੈਂਟ ‘ਤੇ ਲੱਗੇ ਗੰਭੀਰ ਇਲਜ਼ਾਮ

ਸੰਗਰੂਰ : ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ। ਇਸ ਵਾਰ ਮਾਮਲਾ ਸੰਗਰੂਰ ਜੇਲ੍ਹ ਨਾਲ ਜੁੜਿਆ ਹੈ। ਜਿੱਥੇ ਇੱਕ ਕੈਦੀ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤਾ ਹੈ। ਜਿਸ ਵਿੱਚ ਉਹ ਜੇਲ੍ਹ ਸੁਪਰਡੈਂਟ ‘ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ। ਨਸ਼ਾ ਸਪਲਾਈ ਤੋਂ ਲੈ ਕੇ ਪੈਸਿਆਂ ਦੀ ਮੰਗ ਦੇ ਇਲਜ਼ਾਮ ਲਗਾ ਰਿਹਾ ਹੈ ਪਰ ਇਸ ਸਭ ‘ਤੇ ਜੇਲ੍ਹ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ ਪਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮੀਡੀਆ ‘ਚ ਗੱਲ ਆਉਣ ਤੋਂ ਬਾਅਦ ਵੀਡੀਓ ਦੇਖੀ ਤੇ ਜਾਂਚ ਦਾ ਭਰੋਸਾ ਦਿੱਤਾ ਹੈ।

Bhagwant Mann ਕਰੰਟ ਮਾਰਦੈ, ਆਹ ਸੁਣੋ.. ! Captain ਤੇ Badal ਦੇ ਨਵੇਂ ਖ਼ੁਲਾਸੇ

ਦੱਸ ਦਈਏ ਕਿ ਇਹ ਵੀਡੀਓ 4 ਜਨਵਰੀ ਦਾ ਹੈ ਕੈਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੇਲ ਦੀ ਇਕ ਚੱਕੀ ਵਿਚ ਬੰਦ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਵੀਡੀਓ ਵਿਚ ਕੈਦੀਆਂ ਨੇ ਦੋਸ਼ ਲਾਇਆ ਹੈ ਕਿ ਜੇਲ ਸੁਪਰਡੈਂਟ ਬਲਵਿੰਦਰ ਸਿੰਘ ਜੋ ਕਿ ਬਠਿੰਡਾ ਤੋਂ ਬਦਲ ਕੇ ਆਇਆ ਹੈ, ਉਨ੍ਹਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਹ ਪੈਸੇ ਦਿੰਦੇ ਹਨ ਤਾਂ ਹੀ ਉਨ੍ਹਾਂ ਨੂੰ ਚੱਕੀ ‘ਚੋਂ ਕੱਢਿਆ ਜਾਵੇਗਾ। ਕੈਦੀ ਦਾ ਕਹਿਣਾ ਹੈ ਕਿ ਉਹ ਗਰੀਬ ਵਿਅਕਤੀ ਹਨ ਇੰਨੇ ਪੈਸੇ ਨਹੀਂ ਦੇ ਸਕਦੇ। ਕੈਦੀ ਨੇ ਦੋਸ਼ ਲਗਾਇਆ ਕਿ ਉਸ ‘ਤੇ ਨਸ਼ਾ ਸਪਲਾਈ ਕਰਨ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ।

ਸੁਖਬੀਰ ਨੇ ਮਾਰੀ ਦਹਾੜ SSP ਨੂੰ ਸਿੱਧੀ ਚਿਤਾਵਨੀ !! D5 Punjabi Channel !!

ਉਹ ਕਹਿ ਰਿਹਾ ਹੈ ਕਿ ਉਸ ਖਿਲਾਫ ਕੋਈ ਕਤਲ ਕੇਸ ਨਹੀਂ ਹੈ। ਇਕ ਛੋਟੇ ਜਿਹੇ ਝਗੜੇ ਦਾ ਕੇਸ ਹੈ। ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੌਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾਏਗੀ। ਹੁਣ ਦੇਖਣਾ ਹੋਵੇਗਾ ਦੀ ਸੰਗਰੂਰ ਜੇਲ੍ਹ ਤੋਂ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਜੇਲ੍ਹ ਦੇ ਵੱਡੇ ਅਧਿਕਾਰੀ ਕੀ ਕਾਰਵਾਈ ਕਰਦੇ ਹਨ। ਕੀ ਕੈਦੀਆਂ ਵੱਲੋਂ ਲਗਾਏ ਗਏ ਬੇਹੱਦ ਸੰਗੀਨ ਇਲਜ਼ਾਮ ਸੱਚ ਹਨ ਜੇਕਰ ਸੱਚ ਹਨ ਤਾਂ ਜਿਨ੍ਹਾਂ ਅਧਿਕਾਰੀਆਂ ਦਾ ਨਾਮ ਆ ਰਿਹਾ ਹੈ ਉਨ੍ਹਾਂ ‘ਤੇ ਕੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button