Breaking NewsD5 specialIndiaNewsPoliticsPunjab

ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਦੇ ਵਿਰੋਧ ‘ਚ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ‘ਤੇ ਸਵਾਲ ਚੁੱਕਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਸਬੰਧੀ ਸਮਝ ਵਧਾਉਣ ਦੀ ਤਕੀਦ ਕਰਦੇ ਹੋਏ ‘ਅਡੋਲਫ ਹਿਟਲਰ’ ਦੀ ਸਵੈਜੀਵਨੀ ਪੜ੍ਹਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਨ ਦੀ ਨਸੀਹਤ ਦਿੱਤੀ ਹੈ ਤਾਂ ਕਿ ਉਹ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਹਿੱਸੇਦਾਰ ਹੈ, ਦੁਆਰਾ ਪਾਸ ਕੀਤੇ ਗਏ ਗੈਰ ਸੰਵਿਧਾਨਕ ਕਾਨੂੰਨ ਦੇ ਖਤਰਨਾਕ ਤੱਤਾਂ ਸਬੰਧੀ ਸਮਝ ਵਧਾ ਸਕਣ।

ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿੱਖ ਕੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਜੀਵਨੀ ਭੇਜਣਗੇ, ਜਿਸ ਨੂੰ ਪੜ੍ਹ ਕੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਦੋਂ ਹਿਟਲਰ ਨੇ ‘ਨਾਜ਼ੀ’ ਪਾਰਟੀ ਦਾ ਅਹੁਦਾ ਸੰਭਾਲਿਆ ਸੀ ਤਾਂ ਕਿਸ ਤਰ੍ਹਾਂ ਉਹ ਜਰਮਨ ਨੂੰ ਤਬਾਹੀ ਵੱਲ ਲੈ ਗਏ ਸਨ।

ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਦੌਰਾਨ ਕਿਸ ਤਰ੍ਹ੍ਹਾਂ ਹਿਟਲਰ ਨੇ 60 ਲੱਖ ਤੋਂ ਵੱਧ ਯਹੂਦੀਆਂ ਨੂੰ ਬਿਨ੍ਹਾਂ ਵਜ੍ਹਾ ਖਤਮ ਕਰ ਦਿੱਤਾ ਸੀ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ। ਉਸ ਦੀ ਸੋਚ ਵੀ ਤੁਹਾਡੇ ਵਾਂਗ ਹੀ ਸੀ, ਹੁਣ ਤੁਸੀਂ ਤੈਅ ਕਰ ਲਵੋ ਕਿ ਹੁਣ ਤੁਹਾਡੇ ਲਈ ਦੇਸ਼ ਪਹਿਲਾਂ ਹੈ ਜਾਂ ਆਪਣਾ ਆਪ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ‘ਚ ਹੋਰ ਵੀ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button