Breaking NewsD5 specialIndiaNewsPoliticsPunjab

‘ਹਾਰ ਦੇ ਡਰ ਤੋਂ ਮੋਦੀ ਨੇ ਹਟਵਾਈਆਂ ਆਪਣੀਆਂ ਫੋਟੋਆਂ, ਪੋਸਟਰਾਂ – ਬੈਨਰਾਂ ‘ਤੇ ਅਮਿਤ ਸ਼ਾਹ ਆ ਰਹੇ ਨੇ ਨਜ਼ਰ’

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਭਰੋਸਾ ਹੈ ਕਿ ਦਿੱਲੀ ‘ਚ ਫਿਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਏਗੀ।ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਮਾਨ ਨੇ ਕਿਹਾ – ਦਿੱਲੀ ਵਿਧਾਨ ਸਭਾ ਚੋਣਾਂ ‘ਚ ਨਰਿੰਦਰ ਮੋਦੀ ਨੂੰ ਹਾਰ ਦਾ ਡਰ ਹੈ। ਇਸ ਲਈ ਉਨ੍ਹਾਂ ਨੇ ਆਪਣੀਆਂ ਫੋਟੋਆਂ ਹਟਵਾ ਲਈਆਂ ਹਨ। ਹੁਣ ਪੋਸਟਰਾਂ – ਬੈਨਰਾਂ ‘ਤੇ ਅਮਿਤ ਸ਼ਾਹ ਜ਼ਿਆਦਾ ਨਜ਼ਰ ਆ ਰਹੇ ਹਨ। ਭਗਵੰਤ ਮੁਤਾਬਕ ਦਿੱਲੀ ‘ਚ ਭਾਜਪਾ ਦੇ ਕੋਲ ਕੋਈ ਚਿਹਰਾ ਨਹੀਂ ਹੈ।

Delhi Election | 🔴 Bhagwant Mann Latest Speech on Badal 🔴 | ਭਗਵੰਤ ਮਾਨ ਦਿੱਲੀ ‘ਚ

ਜਦੋਂ ਕਿ ‘ਆਪ’ ਦੇ ਕੋਲ ਉਨ੍ਹਾਂ ਦੇ ਕੰਮ ਦੀ ਤਾਕਤ ਅਤੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਹੈ। ਦਿੱਲੀ ਚੋਣਾਂ ਵਿੱਚ ਭਾਜਪਾ ਦੇ ਕੋਲ ਕੋਈ ਚਿਹਰਾ ਹੀ ਨਹੀਂ ਹੈ। ਉਹ ਨਰਿੰਦਰ ਮੋਦੀ ਦੇ ਨਾਂ ‘ਤੇ ਲੜ ਰਹੇ ਹਨ। ਇਸ ਵਾਰ ਤਾਂ ਮੋਦੀ ਦੀਆਂ ਫੋਟੋਆਂ ਘੱਟ ਅਤੇ ਅਮਿਤ ਸ਼ਾਹ ਜ਼ਿਆਦਾ ਨਜ਼ਰ ਆ ਰਹੇ ਹਨ। ਦਰਅਸਲ ਮੋਦੀ ਨੂੰ ਪਤਾ ਲੱਗ ਗਿਆ ਹੈ ਕਿ ਦਿੱਲੀ ਹੱਥੋਂ ਗਈ। ਇਸ ਲਈ ਉਹ ਆਪਣੀ ਫੋਟੋਆਂ ਹਟਵਾ ਰਹੇ ਹਨ ਤਾਂ ਕਿ ਇਹ ਹਾਰ ਵੀ ਉਨ੍ਹਾਂ ਦੇ ਨਾਮ ਦਰਜ ਨਾ ਹੋ ਜਾਵੇ।ਅਸੀ ਆਪਣੀ ਸਰਕਾਰ ਅਤੇ ਕੇਜਰੀਵਾਲ ਦੇ ਕੰਮ ‘ਤੇ ਵੋਟ ਮੰਗ ਰਹੇ ਹਾਂ, ਭਾਜਪਾ ਮੋਦੀ – ਸ਼ਾਹ ਦੇ ਨਾਮ ‘ਤੇ।

ਗੁੱਸੇ ‘ਚ Behbal Kand ਦੇ ਮੁੱਖ ਗਵਾਹ ਦਾ ਪਰਿਵਾਰ, ਘਰ ਆਏ Sukhbir Badal ਨੂੰ ਬੋਲਿਆ

ਸਕੂਲਾਂ ਦਾ ਪ੍ਰਬੰਧਨ ਵਧੀਆਂ ਹੋਇਆ। ਮੁਹੱਲਾ ਕਲੀਨਿਕ ਦੇਖਣ ਦੁਨੀਆ ਆ ਰਹੀ ਹੈ। ਪਾਣੀ – ਬਿਜਲੀ ਦਾ ਸਸਤਾ ਹੋ ਗਿਆ। ਸੀਸੀਟੀਵੀ ਕੈਮਰੇ ਲੱਗ ਗਏ। ਮੁਫਤ ਸਿੱਖਿਆ ਮਿਲ ਰਹੀ ਹੈ। ਅਜਿਹੇ ਕਈ ਕੰਮ ਹਨ, ਜੋ ਸਾਡੇ ਤੋਂ ਜ਼ਿਆਦਾ ਦਿੱਲੀ ਵਾਲੇ ਜਾਣਦੇ ਹਨ। ਸੰਸਦ ‘ਚ ਵੋਟਿੰਗ ਦੇ ਦੌਰਾਨ ਮੈਂ ਸੀਏਏ ਦਾ ਵਿਰੋਧ ਕੀਤਾ ਸੀ। ਇੱਕ ਸ਼ੇਅਰ ਵੀ ਪੜ੍ਹਿਆ ਸੀ, “ਕੌਮ ਨੂੰ ਕਬੀਲਿਆਂ ‘ਚ ਨਾ ਵੰਡੀਏ, ਲੰਬੇ ਸਫਰ ਨੂੰ ਮੀਲਾਂ ‘ਚ ਨਾ ਵੰਡੀਏ। ਇੱਕ ਵੱਗਦਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਨੂੰ ਨਦੀਆਂ ਅਤੇ ਝੀਲਾਂ ‘ਚ ਨਾ ਵੰਡੀਏ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button