Breaking NewsD5 specialInternationalNewsPunjabTop News

ਭਾਰਤੀ ਮੂਲ ਦੇ ਜੋੜੇ ਨੂੰ ਕੈਨੇਡਾ ‘ਚ ਕੋਕੀਨ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਸੁਣਾਈ ਗਈ ਸਜ਼ਾ

ਕੈਨੇਡਾ/ਪਟਿਆਲਾ : ਕੈਨੇਡਾ ਅਮਰੀਕਾ ਵਿੱਚ ਵੀ ਨਸ਼ੇ ਦੀ ਸਮੱਗਲਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਕੂਟਸ ਬਾਰਡਰ ਰਾਹੀ ਕੈਨੇਡਾ ‘ਚ ਕੋਕੀਨ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਅਮਰੀਕਾ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਜੋੜੇ ਨੂੰ ਅਦਾਲਤ ਵੱਲੋਂ 10 ਅਤੇ 9 ਸਾਲਾਂ ਦੀ ਸਜਾ ਸੁਣਾਈ ਗਈ ਹੈ। ਕੈਨੇਡੀਅਨ ਅਦਾਲਤ ਵੱਲੋ ਇਹ ਸਜ਼ਾ 99.5 ਕਿਲੋ ਕੋਕੀਨ ਸਮੱਗਲ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ।

SKM Meeting CM Mann : ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ, ਪਹਿਲਾਂ ਹੀ ਆਈ ਵੱਡੀ ਖ਼ਬਰ, Ruldu Singh ਨਾਲ ਖੜ੍ਹਕੀ!

ਪਤੀ ਪਤਨੀ ਗੁਰਮਿੰਦਰ ਤੂਰ ਤੇ ਕਿਰਨਦੀਪ ਤੂਰ ਨੂੰ ਦਸੰਬਰ 2017 ‘ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀਬੀਐਸਏ) ਵਲੋਂ ਕੂਟਸ ਬਾਰਡਰ ਉਤੇ ਰੋਕਿਆ ਗਿਆ ਸੀ ਅਤੇ ਉਹ ਦੋਨੋਂ ਆਪਣੇ ਕਮਰਸ਼ੀਅਲ ਟਰੱਕ ਟਰੇਲਰ ਰਾਂਹੀ ਕੈਲੌਫੋਰਨੀਆ ਤੋਂ ਏਅਰਡਰੀ (ਅਲਬਰਟਾ) ਵਿੱਚ ਡਿਲੀਵਰੀ ਕਰਨ ਜਾ ਰਹੇ ਸਨ। ਚੈਕਿੰਗ ਦੌਰਾਨ ਇਨ੍ਹਾਂ ਦੇ ਟਰੱਕ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖੀ 99.5 ਕਿਲੋ ਕੋਕੀਨ ਜਿਸਦਾ ਕੌਮਾਂਤਰੀ ਬਾਜ਼ਾਰ ਵਿਚ ਕੀਮਤ  5 ਤੋਂ 8 ਮਿਲੀਅਨ ਡਾਲਰ ਦੱਸੀ ਗਈ, ਬਰਾਮਦ ਹੋਈ ਸੀ।

ਕਿਸਾਨਾਂ ਲਈ ਆ ਗਈ ਵੱਡੀ ਖੁਸ਼ਖਬਰੀ, ਕਰਤੀਆਂ ਮੰਗਾਂ ਪੂਰੀਆਂ! D5 Channel Punjabi

ਇਸ ਮਾਮਲੇ ‘ਚ ਗੁਰਮਿੰਦਰ ਤੂਰ ਨੂੰ 10 ਸਾਲ ਤੇ ਕਿਰਨਦੀਪ ਨੂੰ 9 ਸਾਲ ਦੀ ਸਜਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ  ਕਿਰਨਦੀਪ ਕੌਰ ਇਸ ਵੇਲੇ ਗਰਭਵਤੀ ਵੀ ਹੈ। ਦੱਸਣਯੋਗ ਹੈ ਕਿ ਸਜ਼ਾ ਤੋ ਬਾਅਦ ਗੁਰਮਿੰਦਰ ਤੂਰ ਜੋਕਿ ਅਮਰੀਕੀ ਸਿਟੀਜਨ ਹੈ ਨੂੰ ਅਮਰੀਕਾ ਵਾਪਸ ਅਤੇ ਕਿਰਨਦੀਪ ਤੂਰ ਜਿਸਦਾ ਅਮਰੀਕੀ ਗ੍ਰੀਨ ਕਾਰਡ ਐਕਸਪਾਇਰ ਹੋ ਚੁੱਕਿਆ ਹੈ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button