Breaking NewsEntertainmentInternationalNews

ਹਾਰਵੇ ਵਾਇਨਸਟੀਨ ‘ਤੇ ਫਿਰ ਲੱਗਿਆ ਨਾਬਾਲਗਾ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼

ਲਾਸ ਏਂਜਲਸ : ਯੋਨ ਸ਼ੋਸ਼ਣ ਦੇ ਦੋਸ਼ ‘ਚ ਘਿਰੇ ਫਿਲਮਕਾਰ ਹਾਰਵੇ ਵਾਇਨਸਟੀਨ ‘ਤੇ ਇਕ ਮਾਡਲ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੱਤਰਿਕਾ ‘ਪੀਪਲ’ ਮੁਤਾਬਕ ਮਹਿਲਾ ਦੀ ਪਛਾਣ ਜੇਨ ਡੋਈ ਦੇ ਤੌਰ ‘ਤੇ ਹੋਈ। ਡੋਈ ਨੇ ਹਾਰਵੇ ਵਾਇਨਸਟੀਨ ‘ਤੇ ਮੁਕੱਦਮਾ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਸ ਨੇ ਸਾਲ 2002 ਦੀ ਸ਼ੁਰੂਆਤ ‘ਚ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਉਸ ਸਮੇਂ ਉਹ 16 ਸਾਲ ਦੀ ਸੀ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵਾਇਨਸਟੀਨ ਨਾਲ ਇਕ ਸਮਾਗਮ ‘ਚ ਮੁਲਾਕਾਤ ਹੋਈ ਤੇ ਉਸ ਤੋਂ ਤਿੰਨ ਦਿਨ ਬਾਅਦ ਉਸ ਨਾਲ ਮੈਨਹੇਟਨ ਨੇੜੇ ਐੱਸ.ਓ.ਐੱਚ.ਓ. ਸਥਿਤ ਉਸ ਦੇ ਅਪਾਰਟਮੈਂਟ ‘ਚ ਮਿਲੀ। ਇਸ ਨੂੰ ਉਹ ਕੰਮ ਦੇ ਸਿਲਸਿਲੇ ‘ਚ ਕੀਤੀ ਜਾ ਰਹੀ ਮੁਲਾਕਾਤ ਸਮਝ ਰਹੀ ਸੀ।

Read Also ਧੜਕ ਤੋਂ ਬਾਅਦ ਜਾਨਹਵੀ ਕਪੂਰ ਨੂੰ ਮਿਲੀ ਇੱਕ ਹੋਰ ਵੱਡੀ ਫਿਲਮ

ਮੁਕੱਦਮੇ ‘ਚ ਮਹਿਲਾ ਨੇ ਦੋਸ਼ ਲਗਾਇਆ ਕਿ ਵਾਇਨਸਟੀਨ ਲਾਲਚ ਦੇ ਕੇ ਉਸ ਨੂੰ ਅਪਾਰਟਮੈਂਟ ‘ਚ ਲੈ ਗਿਆ ਤੇ ਉਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਕਰੀਬ ਇਕ ਦਹਾਕੇ ਤਕ ਭਾਵਨਾਤਮਕ ਰੂਪ ਨਾਲ ਦੁਰਵਿਵਹਾਰ ਤੇ ਜਿਨਸੀ ਸ਼ੋਸ਼ਣ ਜਾਰੀ ਰੱਖਿਆ। ਹਾਲੀਵੁੱਡ ਦੇ ਕਈ ਵੱਡੇ ਨਾਵਾਂ ਸਣੇ 80 ਤੋਂ ਵਧ ਔਰਤਾਂ ਵਾਇਨਸਟੀਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਚੁੱਕੀ ਹੈ। ਧਿਆਨਯੋਗ ਹੈ ਕਿ ਫ਼ਿਲਮਕਾਰ ਹਾਰਵੇ ਵਾਇਨਸਟੀਨ ‘ਤੇ ਯੋਨ ਸ਼ੋਸ਼ਣ ਦਾ ਇੱਕ ਹੋਰ ਮੁਕੱਦਮਾ ਮੈਨਹੇਟਨ ਦੇ ਕਰਿਮਿਨਲ ਕੋਰਟ ਵਿੱਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਫ਼ਿਲਮਕਾਰ ਉੱਤੇ ਲੁਸੀਆ ਏਵੰਸ ਨੇ ਇਲਜ਼ਾਮ ਲਗਾਇਆ ਹੈ ਕਿ ਵਾਇਨਸਟੀਨ ਨੇ ਸਾਲ 2004 ਵਿੱਚ ਟਰਿਬੇਕਾ ਸਥਿਤ ਆਪਣੇ ਦਫ਼ਤਰ ਵਿੱਚ ਓਰਲ ਸੈਕਸ ਲਈ ਮਜਬੂਰ ਕੀਤਾ ਸੀ। ਇਸ ਮਾਮਲੇ ਵਿੱਚ ਉਨ੍ਹਾਂ ‘ਤੇ ਪਹਿਲਾਂ ਤੋਂ ਹੀ ਇੱਕ ਮੁਕੱਦਮਾ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button