Breaking NewsIndiaNewsPoliticsPunjab

ਆਮ ਆਦਮੀ ਪਾਰਟੀ ਆਗੂ ਸੁਰੇਸ਼ ਸ਼ਰਮਾ ਗੋਲੀ ਕਾਂਡ ਪਿੱਛੋ,ਖਹਿਰਾ ਨੇ ਕੈਪਟਨ ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਆਗੂ ਸੁਰੇਸ਼ ਸ਼ਰਮਾ ਨੂੰ ਗੋਲੀਆਂ ਮਾਰਨ ਵਾਲੇ ਸਖਸ਼ ਵੀ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਦੇ ਸ਼ਕਿੰਜੇ ਵਿੱਚ ਫਸਣ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕਈ ਅਜਿਹੇ ਸੁਰਾਗ ਮਿਲੇ ਹਨ ਜਿਸ ਤੇ ਕੰਮ ਕਰਦਿਆਂ ਪੁਲਿਸ ਬਹੁਤ ਜਲਦ ਹਮਲਾਵਰਾਂ ਤੱਕ ਪਹੁੰਚ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਘਟਨਾ ਦੀ ਹਾਸਲ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਦੇ ਨਾਲ ਇੱਕ ਹੋਰ ਵਿਅਕਤੀ ਵੀ ਆਇਆ ਸੀ ਜਿਸਨੇ ਥੋੜ੍ਹੀ ਦੂਰੀ ਤੇ ਆਪਣਾ ਸਕੂਟਰ ਖੜ੍ਹਾ ਕੀਤਾ ਤੇ ਜਿਉਂ ਹੀ ਉਸਦੇ ਸਾਥੀ ਨੇ ਸੁਰੇਸ਼ ਸ਼ਰਮਾ ਨੂੰ ਗੋਲੀਆਂ ਮਾਰੀਆਂ ਤਾਂ ਉਹ ਤੁਰੰਤ ਆਪਣੇ ਸਾਥੀ ਦੇ ਸਕੂਟਰ ਤੇ ਬੈਠ ਕੇ ਫਰਾਰ ਹੋ ਗਿਆ।

Read Also ਉਮੀਦਵਾਰ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਤੀ ਚੇਤਾਵਨੀ

ਪੁਲਿਸ ਅਨੁਸਾਰ ਉਨ੍ਹਾਂ ਨੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਜਿੰਨ੍ਹਾਂ ਤੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਸਬੰਧੀ ਕਈ ਅਹਿਮ ਸਵਾਲ ਹਾਸਲ ਕੀਤੇ ਗਏ ਹਨ ਤੇ ਬਹੁਤ ਜਲਦ ਇਸ ਮਾਮਲੇ ਦੇ ਮੁਲਜ਼ਮ ਵੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਹੋ ਜਾਣਗੇ। ਇੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਦਾ ਇਹ ਦੋਸ਼ ਹੈ ਕਿ ਸੂਬੇ ਵਿਚ ਵੱਧ ਰਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ, ਇਸ ਲਈ ਪੰਜਾਬ ਨੂੰ ਇੱਕ ਪੱਕੇ ਗ੍ਰਹਿ ਮੰਤਰੀ ਦੀ ਲੋੜ ਹੈ ਜੋ ਕਿ ਹਰ ਵੇਲੇ ਪੰਜਾਬ ਵਿੱਚ ਮੌਜੂਦ ਰਹੇ ਕਿਉਂਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਵਾਸੀਆਂ ਲਈ ਸਮਾਂ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਵਾਰਦਾਤ ਦੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

 

ਇੱਧਰ ਇਸ ਘਟਨਾ ਤੋਂ ਦੁਖੀ ਇਲਾਕੇ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਖਿਲਾਫ਼ ਖੂਬ ਜਿੰਦਾਬਾਦ-ਮੁਰਦਾਬਾਦ ਕੀਤੀ। ਹਾਲਾਤ ਇੱਥੋਂ ਤੱਕ ਬਣ ਗਏ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ.ਸ੍ਰੀਵਾਸਤਵ ਅਤੇ ਹੋਰ ਅਧਿਕਾਰੀਆਂ ਨੂੰ ਇਨ੍ਹਾਂ ਵਿਖਾਵਾਂਕਾਰੀਆਂ ਨੂੰ ਆਪ ਜਾ ਕੇ ਇਹ ਭਰੋਸਾ ਦਿਵਾਉਣਾ ਪਿਆ ਕਿ ਉਹ ਇੱਕ ਹਫਤੇ ਦੇ ਅੰਦਰ ਅੰਦਰ ਇਸ ਕੇਸ ਦੇ ਮੁਜਰਿਮਾਂ ਨੂੰ ਗ੍ਰਿਫਤਾਰ ਕਰ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button