Breaking NewsNewsSports

ਹਾਕੀ ਵਿਸ਼ਵ ਕੱਪ 2018 : ਫਰਾਂਸ ਨੇ ਅਰਜਨਟੀਨਾ ਨੂੰ 5-3 ਨਾਲ ਦਿੱਤੀ ਮਾਤ

ਭੁਵਨੇਸ਼ਵਰ : ਫਰਾਂਸ ਨੇ ਇੱਥੇ ਵੀਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹਾਕੀ ਵਿਸ਼ਵ ਕੱਪ ਦੇ ਪੂਲ-ਏ ਦੇ ਦਿਨ ਦੇ ਦੂਜੇ ਮੈਚ ‘ਚ ਓਲੰਪਿਕ ਗੋਲਡ ਮੈਡਲ ਜੇਤੂ ਅਰਜਨਟੀਨਾ ਨੂੰ 5-3 ਨਾਲ ਹਰਾ ਕੇ ਵੱਡਾ ਉਲਟ ਫੇਰ ਕੀਤਾ। ਇਸ ਜਿੱਤ ਨਾਲ ਫਰਾਂਸ ਨੇ ਪੂਲ-ਏ ‘ਚ ਦੂਜੇ ਥਾਂ ‘ਤੇ ਰਹਿੰਦੇ ਹੋਏ ਕਰਾਸ ਓਵਰ ‘ਚ ਥਾਂ ਬਣਾਈ। ਉਥੇ ਹਾਰ ਦੇ ਬਾਵਜੂਦ ਅਰਜਨਟੀਨਾ ਪੂਲ ‘ਚ ਟਾਪ ‘ਤੇ ਰਿਹਾ ਤੇ ਉਸਨੇ ਸਿੱਧੇ ਕੁਆਰਟਰ ਫਾਈਨਲ ਖੇਡਣ ਦਾ ਹੱਕ ਪਾਇਆ। ਫਰਾਂਸ ਦੀ ਜਿੱਤ ਨਾਲ ਸਪੇਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।

Read Also ਹਾਕੀ ਵਿਸ਼ਵ ਕੱਪ 2018 : ਨਿਊਜ਼ੀਲੈਂਡ ਨੂੰ ਹਰਾ ਕੁਆਟਰ ਫਾਈਨਲ ‘ਚ ਪਹੁੰਚਿਆ ਅਰਜਨਟੀਨਾ

ਵਿਸ਼ਵ ਕੱਪ ‘ਚ ਖੇਡ ਰਹੀਆਂ 16 ਟੀਮਾਂ ਨੂੰ ਚਾਰ ਪੂਲਾਂ ‘ਚ ਰੱਖਿਆ ਗਿਆ ਹੈ। ਹਰੇਕ ਪੂਲ ‘ਚ ਚਾਰ ਟੀਮਾਂ ਹਨ। ਹਰੇਕ ਪੂਲ ਤੋਂ ਟਾਪ ‘ਤੇ ਰਹਿਣ ਵਾਲੀ ਟੀਮ ਸਿੱਧੇ ਕੁਆਰਟਰ ਫਾਈਨਲ ਖੇਡੇਗੀ। ਪੂਲ-ਏ ‘ਚ ਦੂਜੇ ਤੇ ਤੀਜੇ ਥਾਂ ‘ਤੇ ਰਹਿਣ ਵਾਲੀਆਂ ਟੀਮਾਂ ਪੂਲ-ਬੀ ‘ਚ ਤੀਜੇ ਤੇ ਦੂਜੇ ਥਾਂ ਦੀਆਂ ਟੀਮਾਂ ਨਾਲ ਮੈਚ ਖੇਡਣਗੀਆਂ। ਇਸ ਨੂੰ ਹੀ ਕਰਾਸ ਓਵਰ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੂਲ-ਸੀ ‘ਚ ਦੂਜੇ ਤੇ ਤੀਜੇ ਥਾਂ ‘ਤੇ ਰਹਿਣ ਵਾਲੀਆਂ ਟੀਮਾਂ ਪੂਲ-ਡੀ ‘ਚ ਤੀਜੇ ਤੇ ਦੂਜੇ ਤਾਂ ‘ਤੇ ਰਹਿਣ ਵਾਲੀਆਂ ਟੀਮਾਂ ਨਾਲ ਕਰਾਸ ਓਵਰ ਮੈਚ ਖੇਡੇਗੀ। ਕਰਾਸ ਓਵਰ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ ‘ਚ ਥਾਂ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button