Breaking NewsIndiaNewsPoliticsPunjab

ਹਰਦੀਪ ਸਿੰਘ ਪੁਰੀ ਨੇ ਨਵਜੋਤ ਸਿੰਘ ਸਿੱਧੂ ਤੇ ਸਾਧੇ,ਨਿਸ਼ਾਨੇ ਕਿਹਾ…

ਅਟਾਰੀ : ਸ੍ਰੀ ਕਰਤਾਰਪੁਰ ਸਾਹਿਬ ਦੇ ਨੀਂਹ ਪੱਥਰ ਸਮਾਗਮ ਚ ਭਾਗ ਲੈਣ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਵਤਨ ਪਰਤ ਆਏ ਨੇ । ਭਾਰਤ ਵਾਪਸ ਪਰਤਦਿਆਂ ਹੀ ਜਿਥੇ ਹਰਸਿਮਰਤ ਤੇ ਪਾਕਿਸਤਾਨ ‘ਚ ਹੋਈ ਆਓ ਭਗਤ ਦਾ ਰੰਗ ਚੜ੍ਹਿਆ ਨਜ਼ਰ ਆਇਆ, ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਉਹ ਆਪਣੇ ਪੁਰਾਣੇ ਅੰਦਾਜ਼ ਵਿੱਚ ਹੀ ਨਜ਼ਰ ਆਏ, ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਨਾਲ ਪਾਕਿਸਤਾਨ ਗਏ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਧੂ ਤੇ ਖੂਬ ਤੰਜ ਕਸੇ, ਪੁਰੀ ਮੁਤਾਬਕ ਸਿੱਧੂ ਨੂੰ ਪੁੱਛਣਾ ਚਾਹੀਦਾ ਹੈ।

Read Also ਭਾਰਤ ਆਉਂਦੇ ਹੀ ਕੇਂਦਰੀ ਮੰਤਰੀਆਂ ਨੇ ਬਦਲੇ ਸੁਰ, ਨਵਜੋਤ ਸਿੱਧੂ ਦਾ ਉਡਾਇਆ ਮਜ਼ਾਕ (ਵੀਡੀਓ)

ਕਿ ਉਹ ਆਪਣਾ ਹਲਕਾ ਪਾਕਿਸਤਾਨ ਵਿੱਚ ਤਬਦੀਲ ਕਰ ਰਹੇ ਹਾਂ ਜਾਂ ਨਹੀਂ ? ਫਿਲਹਾਲ ਭਾਰਤ ਅਤੇ ਪਾਕਿਸਤਾਨ ਵਿੱਚ ਲਾਂਘੇ ਦੇ ਨੀਂਹ ਪੱਥਰ ਸਮਾਗਮ ਸਮਾਪਤ ਹੋ ਚੁੱਕੇ ਨੇ, ਪਰ ਡੇਰਾ ਬਾਬਾ ਨਾਨਕ ਦੇ ਨੀਂਹ ਪੱਥਰ ਸਮਾਗਮ ਤੋਂ ਸ਼ੁਰੂ ਹੋਇਆ ਬਿਆਨਬਾਜ਼ੀਆਂ ਦਾ ਦੌਰ ਹਾਲੇ ਵੀ ਜਿਉਂ ਦਾ ਤਿਉਂ ਜਾਰੀ ਹੈ, ਤੇ ਇਸ ਦੇ ਨਾਲ ਹੀ ਜਾਰੀ ਹੈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਸਿਹਰਾ ਆਪਣੇ ਸਿਰ ਬੰਨਣ ਦਾ ਸਿਲਸਿਲਾ । ਖੈਰ ਜੋ ਵੀ ਹੋਵੇ, ਸਿਆਸਤਦਾਨਾਂ ਦੀ ਇਸ ਜੰਗ ਦਾ ਫਾਇਦਾ ਸ਼ਾਇਦ ਪਹਿਲੀ ਵਾਰ ਆਮ ਜਨਤਾ ਨੂੰ ਹੋਇਆ ਹੈ, ਜਿਨ੍ਹਾਂ ਦੀ ਪਿਛਲੀ 70 ਸਾਲਾਂ ਦੀ ਅਰਦਾਸ ਸਿਆਸਤਦਾਨਾਂ ਦੀ ਆਪਸੀ ਜੱਦੋ ਜ਼ਹਿਦ ਦੌਰਾਨ ਹੀ ਸਹੀ, ਪਰ ਪੂਰੀ ਜਰੂਰ ਹੁੰਦੀ ਦਿਖਾਈ ਦੇ ਰਹੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button