Breaking NewsPunjabTop News

ਵੱਡੀ ਖ਼ਬਰ : ਕਾਂਗਰਸੀ ਆਗੂ ਸੰਦੀਪ ਸੰਧੂ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਕੇਸ

ਚੰਡੀਗੜ੍ਹ (ਬਿਊਰੋ ਰਿਪੋਰਟ) : ਸਿੱਧਵਾਂਬੇਟ ਇਲਾਕੇ ਵਿੱਚ ਸਟਰੀਟ ਲਾਈਟਾਂ ਲਗਾਉਣ ਵਿੱਚ ਹੋਏ ਗਬਨ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸੀ ਆਗੂ ਸੰਦੀਪ ਸੰਧੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਨੇ ਗਬਨ ਦੇ ਮਾਮਲੇ ਵਿੱਚ 27 ਸਤੰਬਰ ਨੂੰ ਗ੍ਰਿਫਤਾਰ ਕੀਤੇ ਗਏ ਬੀਡੀਪੀਓ, ਬਲਾਕ ਸਮਿਤੀ ਪ੍ਰਧਾਨ ਅਤੇ ਬੀਐਲਓ ਨੇ ਵੀ ਪੁੱਛਗਿੱਛ ਕੀਤੀ ਸੀ ਤਾਂ ਸੰਦੀਪ ਸੰਧੂ ਦਾ ਨਾਮ ਲਿਆ ਗਿਆ ਸੀ। ਜਿਸ ਕੰਪਨੀ ਨੂੰ ਇਹ ਲਾਈਟਾਂ ਦੇਣ ਦੀ ਗੱਲ ਸਾਹਮਣੇ ਆ ਰਹੀ ਸੀ, ਉਹ ਵੀ ਫਰਜ਼ੀ ਸੀ। ਬੀਡੀਪੀਓ ਸਤਵਿੰਦਰ ਸਿੰਘ ਕੰਗ ਵੱਲੋਂ ਪੰਚਾਇਤ ਸਮਿਤੀ ਚ ਮਤਾ ਪਾਸ ਹੋਣ ਤੋਂ ਪਹਿਲਾਂ ਹੀ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਵਲੋਂ ਦਿੱਤੀ ਗਈ ਕੁਟੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ 60 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ।

Amritsar Court ਦੇ ਬਾਹਰ ਸਹੁਰੇ ਨੇ ਕਰਤਾ ਕਾਂਡ, ਨੂੰਹ ਨਾਲ ਕੀਤੀ ਭੈੜੀ ਹਰਕਤ | D5 Channel Punjabi

ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ 27 ਸਤੰਬਰ ਨੂੰ ਸਿੱਧਵਾਂਬੇਟ ਦੇ 26 ਪਿੰਡਾਂ ‘ਚ ਸਟਰੀਟ ਲਾਈਟਾਂ ਲਗਾਉਣ ‘ਚ 65 ਲੱਖ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਬੀਡੀਪੀਓ ਸਤਵਿੰਦਰ ਸਿੰਘ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਅਤੇ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ ਦੇ ਮਾਲਕ ਗੌਰਵ ਸ਼ਰਮਾ ਦੇ ਨਾਂ ਸ਼ਾਮਲ ਸਨ। ਦੋਸ਼ ਹੈ ਕਿ ਲਾਈਟਾਂ ਲਗਾਏ ਬਿਨ੍ਹਾਂ ਹੀ ਬਿਜਲੀ ਦਾ ਭੁਗਤਾਨ ਕੀਤਾ ਗਿਆ। ਹੁਣ ਬੀਤੇ ਕੱਲ੍ਹ ਯਾਨੀ ਕਿ 3 ਅਕਤੂਬਰ 2022 ਨੂੰ ਇਸੇ ਕੇਸ ਵਿਚ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿੱਚ ਸਤਵਿੰਦਰ ਸਿੰਘ ਕੰਗ ਬੀਡੀਪੀਓ, ਤੇਜਾ ਸਿੰਘ, ਬੀ ਡੀ ਓ ਅਤੇ ਲਖਵਿੰਦਰ ਸਿੰਘ, ਚੇਅਰਮੈਨ ਬਲਾਕ ਸਮਿਤੀ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ। ਜਦੋਂ ਕਿ ਇਸ ਕੇਸ ਚ ਤਿੰਨ ਹੋਰ ਵਿਅਕਤੀ ਗੌਰਵ ਸ਼ਰਮਾ, ਹਰਪ੍ਰੀਤ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਵੀ ਨਾਮਜ਼ਦ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button