Breaking NewsInternationalNews

ਹਜੇ ਫਿਕਾ ਵੀ ਨਹੀਂ ਹੋਇਆ ਸੀ ਹੱਥਾਂ ਦੀ ਮਹਿੰਦੀ ਦਾ ਰੰਗ, ਤੇ ਵਰਤ ਗਿਆ ਇਹ ਭਾਣਾ

ਨਵ-ਵਿਆਹੁਤਾ ਅਮਨ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਉੱਤੇ ਉਤਰੇ ਲੋਕ

ਬਰੈਂਪਟਨ: ਪਿਛਲੇ ਦਿਨੀ ਬਰੈਂਪਟਨ ਸ਼ਹਿਰ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨਵ-ਵਿਹੁਅਤਾ ਅਮਨ ਦੀ ਬੇਵਕਤੀ ਮੌਤ ਹੋ ਗਈ ਸੀ। ਅਮਨ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਇੱਕ ਕੈਂਡਲ ਵਿਜਿਲ ਕੀਤਾ ਗਿਆ। ਮਨਦੀਪ ਤੇ ਅਮਨ ਪਿਛਲੇ 11 ਸਾਲਾਂ ਤੋਂ ਇੱਕਠੇ ਸਨ ਤੇ ਹਾਦਸੇ ਤੋਂ ਇੱਕ ਹਫਤਾ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ।

Read Also ਪ੍ਰੇਮੀ ਜੋੜੇ ਨੇ ਥਾਣੇ ‘ਚ ਮਹੀਨਾ ਪਹਿਲਾ ਕੀਤਾ ਸੀ ਵਿਆਹ, ਹੁਣ ਜੋ ਹੋਇਆ…

ਬੀਤੇ ਦਿਨੀਂ ਜਦੋਂ ਉਹ ਆਪਣੇ ਕਿਸੇ ਪਰਿਵਾਰਕ ਡਿਨਰ ਤੋਂ ਪਰਤ ਰਹੇ ਸਨ ਤਾਂ ਹਾਦਸਾ ਵਾਪਰਨ ਕਾਰਨ ਅਮਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇੱਥੇ ਦੱਸਣਾ ਬਣਦਾ ਹੈ ਕਿ ਜਿਸ ਵਿਅਕਤੀ ਨੇ ਰੈੱਡ ਲਾਈਟ ਕਰੌਸ ਕੀਤੀ ਉਹ ਤਾਂ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ ਸੀ। ਫਿਰ ਉਸ ਨੇ ਦੋ ਕੁ ਦਿਨ ਬਾਅਦ ਖੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਉਸ ਨੂੰ ਜ਼ਮਾਨਤ ਵੀ ਮਿਲ ਗਈ। ਹੁਣ ਉਹ ਮੁੜ ਸੜਕਾਂ ਉੱਤੇ ਖੁੱਲ੍ਹਾ ਘੁੰਮ ਰਿਹਾ ਹੈ। ਹੁਣ ਲੋਕ ਮੰਗ ਕਰ ਰਹੇ ਹਨ ਕਿ ਅਮਨ ਨੂੰ ਇਨਸਾਫ ਦੇਣ ਲਈ ਅਜਿਹੇ ਜੁਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ। ਇਸ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button