Breaking NewsNewsPunjab

ਦਿਲਪ੍ਰੀਤ ਬਾਬੇ ਨੂੰ ਪੁਲਿਸ ਤੋਂ ਛੁਡਾਉਣ ਵਾਲਾ ਗੈਂਗਸਟਰ ਅਤੇ ਉਸਦਾ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਪਟਿਆਲਾ : ਪਟਿਆਲਾ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬੇ ਨੂੰ ਹਿਰਾਸਤ ਤੋਂ ਭਜਾਉਣ ਵਾਲੇ ਗੈਂਗਸਟਰ ਅਤੇ ਉਸਦੇ ਸਾਥੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਮਨਕੀਰਤ ਸਿੰਘ ਉਰਫ ਮਣੀ ਅਤੇ ਗੈਂਗਸਟਰ ਦਲਜੀਤ ਉਰਫ ਦੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਨਕੀਰਤ ਦਿਲਪ੍ਰੀਤ ਨੂੰ ਜੇਲ੍ਹ ਤੋਂ ਫਰਾਰ ਕਰਵਾਉਣ ਤੋਂ ਬਾਅਦ ਆਪਣੇ ਆਪ ਵੀ ਭਾਰਤ ਤੋਂ ਗੈਂਗਸਟਰ ਮਲੇਸ਼ੀਆ ਭੱਜ ਗਿਆ ਸੀ। ਪਿਛਲੇ ਢਾਈ ਸਾਲਾਂ ਤੋਂ ਮਨਕੀਰਤ 5 ਕੇਸਾਂ ਵਿਚ ਦੋਸ਼ੀ ਸੀ ਅਤੇ ਪੁਲਿਸ ਉਸਨੂੰ ਕਾਫ਼ੀ ਸਮੇਂ ਲੱਭਣ ਵਿੱਚ ਲੱਗੀ ਹੋਈ ਸੀ।

Read Also ਗੈਂਗਸਟਰਾਂ ਦੇ ਖ਼ੌਫ ਤੋਂ ਡਰਿਆ ਸਾਰਾ ਸ਼ਹਿਰ (ਵੀਡੀਓ)

ਫੜੇ ਗਏ ਦੋਸ਼ੀਆਂ ਤੋਂ ਇੱਕ 32 ਬੋਰ ਪਿਸਟਲ, 7 ਰੌਂਦ ਬਰਾਮਦ ਕੀਤੇ ਗਏ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਨ੍ਹਾਂ ਦੋਨਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਭਾਲ ਸੀ। ਇਨ੍ਹਾਂ ਦੋਨਾਂ ਦੋਸ਼ੀਆਂ ਤੋਂ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਹਨ। ਦੱਸ ਦਈਏ ਕਿ ਗੈਂਗਸਟਰ ਮਨਕੀਰਤ ਨੇ 2016 ਵਿਚ ਦਿਲਪ੍ਰੀਤ ਬਾਬਾ ਨੂੰ ਜੇਲ੍ਹ ਤੋਂ ਫਰਾਰ ਕਰਵਾਇਆ ਸੀ। ਦਿਲਪ੍ਰੀਤ ਨੂੰ ਫਰਾਰ ਕਰਵਾਉਣ ਤੋਂ ਬਾਅਦ ਉਹ ਆਪਣੇ ਆਪ ਵੀ ਭਾਗ ਗਿਆ ਸੀ ਅਤੇ ਪੁਲਿਸ ਦੀਆਂ ਅੱਖਾਂ ਵਲੋਂ ਬਚਦਾ ਰਿਹਾ ਪਰ ਹੁਣ ਉਹ ਪੁਲਿਸ ਦੇ ਹੱਥ ਲੱਗ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button