Breaking NewsD5 specialNewsPoliticsPunjab

ਸੰਗਰੂਰ ਤੋਂ ਸਿੰਗਲਾ ‘ਤੇ ਭਾਰੀ ਪਏ ਢਿੱਲੋਂ, ਭਗਵੰਤ ਮਾਨ, ਢੀਂਡਸਾ ਤੇ ਜੱਸੀ ਨੂੰ ਦੇਣਗੇ ਟੱਕਰ (ਵੀਡੀਓ)

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਬੀਤੀ ਦੇਰ ਸ਼ਾਮ ਪਾਰਟੀ ਦੇ ਸੂਬਾ ਆਗੂਆਂ ਨਾਲ ਇਕ ਖਾਸ ਬੈਠਕ ਕੀਤੀ ਗਈ । ਇਸ ਬੈਠਕ ਦੌਰਾਨ ਸੀ. ਈ. ਸੀ. ਵਲੋਂ ਪੰਜਾਬ ਦੀਆਂ ਰਹਿੰਦੀਆਂ 4 ਸੀਟਾਂ ਉਤੇ ਉਮੀਦਵਾਰਾਂ ਦੇ ਨਾਂ ਬਾਰੇ ਚਰਚਾ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਨੇ 4 ਵਿਚੋਂ 2 ਸੀਟਾਂ ਆਨੰਦਪੁਰ ਸਾਹਿਬ ਤੇ ਸੰਗਰੂਰ ਤੋਂ ਆਪਣੇ ਉਮੀਦਵਾਰ ਤੈਅ ਕਰ ਲਏ ਹਨ ਜਿਹਨਾਂ ਵਿੱਚ ਸੰਗਰੂਰ ਤੋਂ ਕੇਵਲ ਢਿੱਲੋਂ ਅਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਜਾਵੇਗਾ।

Read Also ਜੱਸੀ ਜਸਰਾਜ ਤੇ ਬੈਂਸ ਨੇ ਕੀਤੇ ਅਜਿਹੇ ਖੁਲਾਸੇ, ਭਗਵੰਤ ਮਾਨ ਦੀ ਉੱਡੀ ਨੀਂਦ (ਵੀਡੀਓ)

ਇਸ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਦੇ ਉਮੀਦਵਾਰਾਂ ਦੇ ਨਾਮ ਅਜੇ ਵੀ ਫਾਇਨਲ ਨਹੀਂ ਕੀਤੇ ਹਨ, ਤੇ ਕਿਹਾ ਜਾ ਰਿਹਾ ਹੈ, ਕਿ ਆਉਂਦੇ ਕੁਝ ਦਿਨਾਂ ਵਿੱਚ ਇੱਥੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਦੇ ਐਲਾਨ ਦਾ ਇੰਤਜ਼ਾਰ ਜਿੱਥੇ ਕਾਂਗਰਸ ਪਾਰਟੀ ਦੇ ਟਿਕਟ ਦਾਅਵੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ।

ਉਸ ਤੋਂ ਵੀ ਬੇਸਬਰੀ ਨਾਲ ਇੱਥੋਂ ਦੇ ਉਮੀਦਵਾਰਾਂ ਦੇ ਨਾਮਾਂ ਦੀ ਉਡੀਕ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਵੀ ਅਜੇ ਇਨ੍ਹਾਂ ਦੋਵਾਂ ਹਲਕਿਆਂ ਤੋਂ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ, ਤੇ ਮੰਨਿਆ ਜਾ ਰਿਹਾ ਹੈ, ਕਿ ਅਕਾਲੀ ਕਾਂਗਰਸੀ ਉਮੀਦਵਾਰਾਂ ਦੇ ਨਾਮ ਦੇਖ ਕੇ ਹੀ ਬਠਿੰਡਾ ਤੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button